ਪੰਜਾਬ ਦੇ ਲੋਕ ਗੀਤ : ਸਾਡਾ ਚਿਡ਼ੀਆਂ ਦਾ ਚੰਬਾ

ਪੰਜਾਬ ਦੇ ਲੋਕ ਗੀਤ: ਸਾਡਾ ਚਿਡ਼ੀਆਂ ਦਾ ਚੰਬਾ

ਪੰਜਾਬ ਦੇ ਲੋਕ ਗੀਤਾਂ ਵਿੱਚੋਂ “ਸਾਡਾ ਚਿੜੀਆਂ ਦਾ ਚੰਬਾ” (Sada Chidiyan Da Chamba) ਗੀਤ ਬਹੁਤ ਹੀ ਭਾਵੁਕ ਹੈ। ਇਹ ਗੀਤ ਅਕਸਰ ਲੜਕੀ ਦੀ ਸ਼ਾਦੀ ਵੇਲੇ ਗਾਇਆ ਜਾਣ ਵਾਲਾ ਲੋਕ ਗੀਤ ਹੈ। ਲੜਕੀ ਆਪਣੇ ਜੱਦੀ ਘਰੋਂ ਜਦੋਂ ਵਿਆਹ ਕਰਕੇ ਜਾਣ ਲੱਗਦੀ ਹੈ ਤਾਂ ਇਸ ਗੀਤ ਨਾਲ ਉਹ ਆਪਣੇ ਮਨ ਦੇ ਭਾਵ ਆਪਣੇ ਪਿਤਾ ਨੂੰ ਪ੍ਰਕਟ ਕਰਦੀ ਹੈ। ਬਾਬਲ ਦਾ ਭਾਵ ਲੜਕੀ ਦਾ ਪਿਤਾ ਹੈ। 

ਸਾਡਾ ਚਿਡ਼ੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ।

 

ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹਡ਼ੇ ਦੇਸ ਜਾਣਾ।

ਸਾਡਾ ਚਿਡ਼ੀਆਂ ਦਾ ਚੰਬਾ…..
ਤੇਰੇ ਮਹਿਲਾਂ ਦੇ ਵਿਚ ਵਿਚ ਵੇ ਬਾਬਲ ਡੋਲਾ ਨਹੀਂ ਲੰਘਦਾ।
ਇੱਕ ਇੱਟ ਪੁਟਾ ਦੇਵਾਂ, ਧੀਏ ਘਰ ਜਾ ਆਪਣੇ।
ਸਾਡਾ ਚਿਡ਼ੀਆਂ ਦਾ ਚੰਬਾ…..
ਤੇਰੇ ਬਾਗਾਂ ਦੇ ਵਿਚ ਵਿਚ ਵੇ, ਬਾਬਲ ਗੁੱਡੀਆਂ ਕੌਣ ਖੇਡੇ
ਮੇਰੀਆਂ ਖੇਡਣ ਪੋਤਰੀਆਂ, ਧੀਏ ਘਰ ਜਾ ਆਪਣੇ।
ਸਾਡਾ ਚਿਡ਼ੀਆਂ ਦਾ ਚੰਬਾ…..
ਤੇਰੇ ਮਹਿਲਾਂ ਦੇ ਵਿਚ ਵਿਚ ਵੇ, ਬਾਬਲ ਚਰਖਾ ਕੌਣ ਕੱਤੇ
ਮੇਰੀਆਂ ਕੱਤਣ ਪੋਤਰੀਆਂ, ਧੀਏ ਘਰ ਜਾ ਆਪਣੇ।
ਸਾਡਾ ਚਿਡ਼ੀਆਂ ਦਾ ਚੰਬਾ…..
ਮੇਰਾ ਛੁੱਟਾ ਕਸੀਦਾ ਵੇ, ਬਾਬਲ ਦੱਸ ਕੌਣ ਕੱਢੂ
ਮੇਰੀਆਂ ਕੱਢਣ ਪੋਤਰੀਆਂ, ਧੀਏ ਘਰ ਜਾ ਆਪਣੇ।

Baabal Asaan Ud Jaana
Saadee Lammee Udaaree Ve
Baabal Kehade Des Jaana

Tere Mahilaan De Vich Vich Ve
Baabal Charakha Kaun Katte?
Meriyaan Kattan Potariyaan
Dhie Ghar Ja Apane

Tere Mahilaan De Vich Vich Ve
Baabal Gudiyaan Kaun Khede
Meriyaan Khedan Potariyaan
Dhie Ghar Ja Apane

Mera Chhutya Kaseeda Ve
Baabal Das Kaun Kade?
Meriyaan Kadan Potariyaan
Dhie Ghar Ja Apane

Tere Baagaan De Vich Vich Ve
Baabal Dola Nahin Langhada
Ik Tahanee Put Devaan
Dhie Ghar Ja Apane

Teriyaan Bhideeyaan Galiyaanch Ve
Baabal Dola Nahin Langhada
Ik It Puta Devaan
Dhie Ghar Ja Apane

Sharing Is Caring:

Leave a comment