ਪੰਡਿਤ ਜਵਾਹਰ ਲਾਲ ਨਹਿਰੂ | Essay on Jawahar Lal Nehru
ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ Punjabi Essay on “Pandit Jawahar Lal Nehru”, “ਪੰਡਤ ਜਵਾਹਰ ਲਾਲ ਨਹਿਰੂ”, Punjabi Essay for Class 5 ,6 ,7 ,8 ,9 ,10 , Class 12 ,B.A Students and Competitive Examinations ਵਾਸਤੇ ਲੈਕੇ ਆਏ ਹਾਂ। ਆਓ Punjabi Essay on “Pandit Jawaharlal Nehru“, “ਪੰਡਿਤ ਜਵਾਹਰ ਲਾਲ ਨਹਿਰੂ” Punjabi Essay, Paragraph, Speech for Class 7 ਪੜ੍ਹੀਏ।
ਪੰਡਿਤ ਜਵਾਹਰ ਲਾਲ ਨਹਿਰੂ | Essay on Jawahar Lal Nehru #1
ਸ੍ਰੀ. ਪੰਡਿਤ ਜਵਾਹਰ ਲਾਲ ਨਹਿਰੂ (Pandit Jawahar Lal Nehru) ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਅਤੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਭਾਰਤੀ ਰਾਜਨੀਤੀ ਵਿੱਚ ਇੱਕ ਪ੍ਰਮੁੱਖ ਹਸਤੀ ਸਨ। ਉਹ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਭਾਰਤੀ ਸੁਤੰਤਰਤਾ ਅੰਦੋਲਨ ਦੇ ਪ੍ਰਮੁੱਖ ਨੇਤਾ ਵਜੋਂ ਉਭਰੇ ਅਤੇ 1947 ਵਿੱਚ ਇੱਕ ਸੁਤੰਤਰ ਰਾਸ਼ਟਰ ਵਜੋਂ ਇਸਦੀ ਸਥਾਪਨਾ ਤੋਂ ਲੈ ਕੇ 1964 ਵਿੱਚ ਆਪਣੀ ਮੌਤ ਤੱਕ ਭਾਰਤ ਦੇ ਬਹੁਤ ਹੀ ਮਹੱਤਵਪੂਰਣ ਪਦਵੀ ਤੇ ਬਣੇ ਰਹੇ । ਉਸਨੂੰ ਆਧੁਨਿਕ ਭਾਰਤੀ ਰਾਸ਼ਟਰ-ਰਾਜ ਦਾ ਆਰਕੀਟੈਕਟ ਮੰਨਿਆ ਜਾਂਦਾ ਹੈ: ਇੱਕ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ ਅਤੇ ਲੋਕਤੰਤਰੀ ਗਣਰਾਜ।
ਪੰਡਿਤ ਜਵਾਹਰ ਲਾਲ ਨਹਿਰੂ ਦੀ ਜ਼ਿੰਦਗੀ
ਮੋਤੀ ਲਾਲ ਨਹਿਰੂ, ਇੱਕ ਉੱਘੇ ਵਕੀਲ ਅਤੇ ਰਾਸ਼ਟਰਵਾਦੀ ਰਾਜਨੇਤਾ ਅਤੇ ਸਵਰੂਪ ਰਾਣੀ ਦਾ ਪੁੱਤਰ, ਨਹਿਰੂ ਟ੍ਰਿਨਿਟੀ ਕਾਲਜ, ਕੈਮਬ੍ਰਿਜ ਅਤੇ ਇਨਰ ਟੈਂਪਲ ਦਾ ਗ੍ਰੈਜੂਏਟ ਸਨ, ਜਿੱਥੇ ਉਨ੍ਹਾਂ ਨੇ ਬੈਰਿਸਟਰ ਬਣਨ ਦੀ ਪੜ੍ਹਾਈ ਲਈ ਸੀ। ਭਾਰਤ ਵਾਪਸ ਆਉਣ ‘ਤੇ, ਉਨ੍ਹਾਂ ਨੇ ਇਲਾਹਾਬਾਦ ਹਾਈ ਕੋਰਟ ਵਿੱਚ ਦਾਖਲਾ ਲਿਆ। ਪਰ ਰਾਸ਼ਟਰੀ ਰਾਜਨੀਤੀ ਵਿੱਚ ਦਿਲਚਸਪੀ ਦੇ ਕਾਰਨ ਉਨ੍ਹਾਂ ਦੀ ਕਾਨੂੰਨੀ ਅਭਿਆਸ ਰੁੱਕ ਗਿਆ । ਆਪਣੇ ਕਿਸ਼ੋਰ ਸਾਲਾਂ ਤੋਂ ਲਗਭਗ 1910 ਦੇ ਦਹਾਕੇ ਦੇ ਉਥਲ-ਪੁਥਲ ਦੌਰਾਨ ਭਾਰਤੀ ਰਾਜਨੀਤੀ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ (Pandit Jawahar Lal Nehru) ਇੱਕ ਉੱਭਰਦੀ ਅਤੇ ਵਚਨਬੱਧ ਰਾਸ਼ਟਰਵਾਦੀ ਹਸਤੀ ਬਣ ਗਏ । ਉਹ 1920 ਦੇ ਦਹਾਕੇ ਦੌਰਾਨ ਭਾਰਤੀ ਰਾਸ਼ਟਰੀ ਕਾਂਗਰਸ ਦੇ ਇਕ ਨਰਮ ਧੜੇ ਦਾ ਪ੍ਰਮੁੱਖ ਨੇਤਾ ਬਣ ਗਏ, ਅਤੇ ਅੰਤ ਵਿੱਚ ਗਾਂਧੀ ਦੀ ਸਪੱਸ਼ਟ ਪ੍ਰਵਾਨਗੀ ਨਾਲ, ਸਮੁੱਚੀ ਕਾਂਗਰਸ ਦੀ ਕਮਾਨ ਫੜ ਲਈ, ਹਾਲਾਂਕਿ ਉਨ੍ਹਾਂ ਨੂੰ ਨਾ ਮੰਨਣ ਵਾਲਾ ਵੀ ਇੱਕ ਧਿੱਰ ਕਾਂਗਰਸ ਵਿੱਚ ਹੀ ਸੀ । 1929 ਵਿੱਚ ਕਾਂਗਰਸ ਦੇ ਪ੍ਰਧਾਨ ਵਜੋਂ, ਨਹਿਰੂ ਨੇ ਬ੍ਰਿਟਿਸ਼ ਰਾਜ ਤੋਂ ਪੂਰਨ ਆਜ਼ਾਦੀ ਦੀ ਮੰਗ ਕੀਤੀ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੀਆਂ ਮੂਵਮੇੰਟ੍ਸ ਨੂੰ ਵੀ ਅਗੇ ਵਧਾਇਆ।
ਪੰਡਿਤ ਜਵਾਹਰ ਲਾਲ ਨਹਿਰੂ | Essay on Jawahar Lal Nehru #2
Pandit Jawahar Lal Nehru Lekh In Punjabi Sample 2
ਜਵਾਹਰ ਲਾਲ ਨਹਿਰੂ (Pandit Jawahar Lal Nehru) ਦਾ ਜਨਮ 14 ਨਵੰਬਰ 1889 ਨੂੰ ਇਲਾਹਾਬਾਦ ‘ਚ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਘਰ ਵਿਚ ਹੀ ਪ੍ਰਾਈਵੇਟ ਅਧਿਆਪਕਾਂ ਤੋਂ ਪ੍ਰਾਪਤ ਕੀਤੀ। 15 ਸਾਲ ਦੀ ਉਮਰ ‘ਚ ਉਹ ਇੰਗਲੈਂਡ ਚਲੇ ਗਏ ਅਤੇ ਦੋ ਸਾਲ ਹੈਰੋ ‘ਚ ਲਾਉਣ ਤੋਂ ਬਾਅਦ, ਕੈਂਬ੍ਰਿਜ ਯੂਨੀਵਰਸਿਟੀ ‘ਚ ਪੜ੍ਹਨ ਲੱਗੇ, ਜਿੱਥੇ ਉਨ੍ਹਾਂ ਨੇ ਕੁਦਰਤੀ ਵਿਗਿਆਨ ਦੀ ਪੜ੍ਹਾਈ ਕੀਤੀ। ਬਾਅਦ ‘ਚ ਉਨ੍ਹਾਂ ਨੂੰ ‘ਇਨਰ ਟੈਂਪਲ’ ਵਲੋਂ ਬਾਰ ‘ਚ ਬੁਲਾ ਲਿਆ ਗਿਆ। ਉਹ 1912 ‘ਚ ਭਾਰਤ ਵਾਪਸ ਆ ਗਏ ਅਤੇ ਸਿੱਧੇ ਸਿਆਸਤ ‘ਚ ਕੁੱਦ ਪਏ। ਇੱਕ ਵਿਦਿਆਰਥੀ ਵਜੋਂ ਵੀ ਉਹ ਉਨ੍ਹਾਂ ਦੇਸ਼ਾਂ ਦੇ ਸੰਘਰਸ਼ ‘ਚ ਗਹਿਰੀ ਦਿਲਚਸਪੀ ਰੱਖਦੇ ਸਨ ਜਿਹੜੇ ਵਿਦੇਸ਼ੀ ਤਾਕਤਾਂ ਹੇਠ ਸਨ। ਉਨ੍ਹਾਂ ਨੇ ਆਇਰਲੈਂਡ ‘ਚ ਚਲ ਰਹੀ ‘ਸਿਨ ਫਿਨ ਮੁਹਿੰਮ’ ‘ਚ ਡੂੰਘੀ ਦਿਲਚਸਪੀ ਲਈ। ਭਾਰਤ ‘ਚ ਉਹ ਆਖਿਰ ਅਜ਼ਾਦੀ ਸੰਘਰਸ਼ ‘ਚ ਸ਼ਾਮਲ ਹੋ ਗਏ।
ਜਵਾਹਰ ਲਾਲ ਨਹਿਰੂ (Pandit Jawahar Lal Nehru) ਨੇ 1912 ‘ਚ ਬਨਕੀਪੋਰ ਕਾਂਗਰਸ ‘ਚ ਡੈਲੀਗੋਟ ਵਜੋਂ ਹਿੱਸਾ ਲਿਆ ਅਤੇ 1919 ‘ਚ ਇਲਾਹਾਬਾਦ ‘ਚ ‘ਹੋਮ ਰੂਲ ਲੀਗ’ ਦੇ ਸਕੱਤਰ ਬਣ ਗਏ। ਉਹ ਮਹਾਤਮਾ ਗਾਂਧੀ ਨੂੰ 1916 ‘ਚ ਪਹਿਲੀ ਵਾਰ ਮਿਲੇ ਅਤੇ ਤੁਰੰਤ ਉਨ੍ਹਾਂ ਦਾ ਪ੍ਰਭਾਵ ਕਬੂਲਿਆ। ਜਵਾਹਰ ਲਾਲ ਨਹਿਰੂ (Pandit Jawahar Lal Nehru) ਨੇ 1920 ‘ਚ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ‘ਚ ਪਹਿਲੀ ਕਿਸਾਨ ਮਾਰਚ ਦਾ ਆਯੋਜਨ ਕੀਤਾ। ਉਨ੍ਹਾਂ ਨੂੰ 1920-22 ਦੀ ਨਾ-ਮਿਲਵਰਤਣ ਲਹਿਰ ਦੌਰਾਨ ਦੋ ਵਾਰ ਜੇਲ੍ਹ ਜਾਣਾ ਪਿਆ।
ਜਵਾਹਰ ਲਾਲ ਨਹਿਰੂ (Pandit Jawahar Lal Nehru) ਸਤੰਬਰ 1923 ‘ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ। ਉਨ੍ਹਾਂ ਨੇ 1926 ‘ਚ ਇਟਲੀ, ਸਵਿਟਜ਼ਰਲੈਂਡ, ਇੰਗਲੈਂਡ, ਬੈਲਜੀਅਮ, ਜਰਮਨੀ ਅਤੇ ਰੂਸ ਦਾ ਦੌਰਾ ਕੀਤਾ। ਬੈਲਜੀਅਮ ‘ਚ ਉਨ੍ਹਾਂ ਨੇ ਬ੍ਰਸੇਲਜ਼ ‘ਚ ਇੰਡੀਅਨ ਨੈਸ਼ਨਨ ਕਾਂਗਰਸ ਦੇ ਕਾਰਕੁੰਨ ਵਜੋਂ ‘ਕਾਂਗਰਸ ਆਵ੍ ਔਪਰੇਸਡ ਨੈਸ਼ਨਲਟੀਜ਼’ ਦੀ ਮੀਟਿੰਗ ‘ਚ ਹਿੱਸਾ ਲਿਆ। ਉਨ੍ਹਾਂ ਨੇ 1927 ‘ਚ ਮਾਸਕੋ ‘ਚ ਅਕਤੂਬਰ ਸੋਵੀਅਤ ਕ੍ਰਾਂਤੀ ਦੀ 10ਵੀਂ ਵਰ੍ਹੇਗੰਢ ਦੇ ਜਸ਼ਨਾਂ ‘ਚ ਹਿੱਸਾ ਲਿਆ। ਸਾਈਮਨ ਕਮਿਸ਼ਨ ਵਿਰੁੱਧ ਇੱਕ ਜਲੂਸ ਦੀ ਅਗਵਾਈ ਕਰਦੇ ਉਨ੍ਹਾਂ ‘ਤੇ 1928 ‘ਚ ਲਖਨਊ ‘ਚ ਲਾਠੀਚਾਰਜ ਕੀਤਾ ਗਿਆ। 29 ਅਗਸਤ 1928 ਨੂੰ ਉਨ੍ਹਾਂ ਨੇ ਆਲ-ਪਾਰਟੀ ਕਾਂਗਰਸ ‘ਚ ਸ਼ਮੂਲੀਅਤ ਕੀਤੀ ਅਤੇ ਉਹ ਭਾਰਤੀ ਸੰਵਿਧਾਨਕ ਸੁਧਾਰਾਂ ਬਾਰੇ ਨਹਿਰੂ ਰਿਪੋਰਟ, ਜੋ ਕਿ ਉਨ੍ਹਾਂ ਦੇ ਪਿਤਾ ਸ਼੍ਰੀ ਮੋਤੀ ਲਾਲ ਨਹਿਰੂ ਦੇ ਨਾਂਅ ‘ਤੇ ਆਧਾਰਤ ਸੀ, ਉੱਤੇ ਦਸਤਖਤ ਕਰਨ ਵਾਲੇ ਵਿਅਕਤੀਆਂ ‘ਚੋਂ ਇੱਕ ਸਨ। ਇਸੇ ਸਾਲ ਉਨ੍ਹਾਂ ਨੇ ‘ਇੰਡੀਪੈਂਡੈਂਸ ਫਾਰ ਇੰਡੀਆ ਲੀਗ’ ਦੀ ਸਥਾਪਨਾ ਕੀਤੀ। ਜੋ ਕਿ ਬ੍ਰਿਟਿਸ਼ ਰਾਜ ਦੇ ਭਾਰਤ ਤੋਂ ਪੂਰੀ ਤਰ੍ਹਾਂ ਤੋੜ-ਵਿਛੋੜੇ ਦੀ ਵਕਾਲਤ ਕਰਦੀ ਸੀ। ਬਾਅਦ ‘ਚ ਉਹ ਇਸ ਦੇ ਜਨਰਲ ਸਕੱਤਰ ਬਣੇ।
ਜਵਾਹਰ ਲਾਲ ਨਹਿਰੂ (Pandit Jawahar Lal Nehru) 1929 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਲਾਹੌਰ ਸ਼ੈਸ਼ਨ ਦੇ ਪ੍ਰਧਾਨ ਚੁਣੇ ਗਏ, ਜਿੱਥੇ ਦੇਸ਼ ਲਈ ਸੰਪੂਰਨ ਅਜ਼ਾਦੀ ਦਾ ਟੀਚਾ ਮਿਥਿਆ ਗਿਆ। ਉਨ੍ਹਾਂ ਨੂੰ 1930-35 ਵਿੱਚ ਨਮਕ ਸੱਤਿਆਗ੍ਰਹਿ ਅਤੇ ਕਾਂਗਰਸ ਵਲੋਂ ਸ਼ੁਰੂ ਕੀਤੀਆਂ ਹੋਰ ਮੁਹਿੰਮਾਂ ਦੇ ਸਬੰਧ ‘ਚ ਕਈ ਵਾਰ ਜੇਲ੍ਹ ਜਾਣਾ ਪਿਆ। ਉਨ੍ਹਾਂ ਨੇ 14 ਫਰਵਰੀ 1935 ਨੂੰ ਅਲਮੋੜਾ ਜੇਲ੍ਹ ‘ਚ ਆਪਣੀ ਆਤਮਕਥਾ ਪੂਰੀ ਕੀਤੀ। ਰਿਹਾਅ ਹੋਣ ਤੋਂ ਬਾਅਦ ਉਹ ਆਪਣੀ ਬੀਮਾਰ ਪਤਨੀ ਨੂੰ ਮਿਲਣ ਸਵਿਟਜ਼ਰਲੈਂਡ ਚਲੇ ਗਏ। ਫਰਵਰੀ-ਮਾਰਚ 1936 ‘ਚ ਉਹ ਲੰਡਨ ਚਲੇ ਗਏ। ਜੁਲਾਈ 1938 ‘ਚ ਸਪੇਨ ਗਏ ਜਿੱਥੇ ਉਸ ਸਮੇਂ ਅੰਦਰੂਨੀ ਜੰਗ ਭਖੀ ਹੋਈ ਸੀ। ਦੂਜੀ ਸੰਸਾਰ ਜੰਗ ਛਿੜਨ ਤੋਂ ਪਹਿਲਾਂ ਉਹ ਚੀਨ ਵੀ ਗਏ।
ਜਵਾਹਰ ਲਾਲ ਨਹਿਰੂ (Pandit Jawahar Lal Nehru) ਨੂੰ 31 ਅਕਤੂਬਰ 1940 ਨੂੰ ਵਿਸ਼ਵ ਜੰਗ ‘ਚ ਭਾਰਤ ਦੀ ਧੱਕੇ ਨਾਲ ਸ਼ਮੂਲੀਅਤ ਵਿਰੁੱਧ ਸ਼ੁਰੂ ਕੀਤੇ ਸੱਤਿਆਗ੍ਰਹਿ ਕਾਰਨ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਦਸੰਬਰ 1941 ‘ਚ ਹੋਰਾਂ ਆਗੂਆਂ ਨਾਲ ਰਿਹਾਅ ਕਰ ਦਿੱਤਾ ਗਿਆ। ਪੰਡਿਤ ਨਹਿਰੂ ਨੇ ਏ.ਆਈ.ਸੀ.ਸੀ. ਦੇ ਬੌਂਬੇ ‘ਚ ਹੋਏ ਸ਼ੈਸ਼ਨ ‘ਚ ਇਤਿਹਾਸਕ ‘ਭਾਰਤ ਛੋੜੋ’ ਅੰਦੋਲਨ ਦਾ ਮਤਾ ਪੇਸ਼ ਕੀਤਾ। 8 ਅਗਸਤ 1942 ਨੂੰ ਉਨ੍ਹਾਂ ਨੂੰ ਦੂਜੇ ਆਗੂਆਂ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਅਹਿਮਦਨਗਰ ਕਿਲ੍ਹੇ ‘ਚ ਲਿਜਾਇਆ ਗਿਆ। ਇਹ ਉਨ੍ਹਾਂ ਦੀ ਸਭ ਤੋਂ ਲੰਮੀ ਅਤੇ ਆਖਿਰੀ ਜੇਲ ਸੀ। ਉਹ ਕੁੱਲ 9 ਵਾਰ ਜੇਲ ਗਏ। ਜਨਵਰੀ 1945 ‘ ਚ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਦੇਸ਼ਧਰੋਹੀ ਐਲਾਨੇ ਆਈ ਐੱਨਏ ਦੇ ਅਫ਼ਸਰਾਂ ਅਤੇ ਕਾਰਕੁੰਨਾਂ ਲਈ ਕਾਨੂੰਨੀ ਸਹਾਇਤਾ ਦਾ ਪ੍ਰਬੰਧ ਕੀਤਾ। ਮਾਰਚ 1946 ਨੂੰ ਉਨ੍ਹਾਂ ਨੇ ਦੱਖਣ-ਪੂਰਬੀ ਏਸ਼ੀਆ ਦਾ ਦੌਰਾ ਕੀਤਾ। 6 ਜੁਲਾਈ 1946 ਨੂੰ ਉਨ੍ਹਾਂ ਨੂੰ ਚੌਥੀ ਵਾਰ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਬਾਅਦ 1951 ਤੋਂ 1954 ਤੱਕ ਉਹ ਤਿੰਨ ਵਾਰ ਹੋਰ ਕਾਂਗਰਸ ਦੇ ਪ੍ਰਧਾਨ ਬਣੇ।
ਸੌਰਸ : ਪੂਰੀ ਤਰ੍ਹਾਂ ਦੀ ਜਾਣਕਾਰੀ ਲਈ ਭਾਰਤ ਸਰਕਾਰ ਦੀ ਵੈਬਸਾਈਟ ਤੋਂ ਲੇਖ ਲਿਆ ਗਿਆ ਹੈ
ਬਾਲ ਦਿਵਸ 2022 ਦੇ ਸਵਾਲ ਉੱਤਰੀ ਮੁਕਾਬਲੇ, ਚਿਲਡਰਨ ਡੇ 2022 ਐਮਸੀਕਿਊ ਪ੍ਰੀਖਿਆ, ਜਵਾਹਰਾਲ ਨੇਹੁਰ ਜਨਮ ‘ਤੇ ਵਿਸ਼ੇਸ਼ ਪ੍ਰਸ਼ਨੋਤਰੀ ਮੁਕਾਬਲੇ, ਜਵਾਹਰਲਾਲ ਨੇ ਜੈਅੰਤੀ ‘ਤੇ ਮੁੱਖ ਪ੍ਰਸ਼ੋਤਮਈ ਮੁਕਾਬਲੇ, ਜਵਾਹਰਾਲ ਨੇਹਰੂਆਂ ਨਾਲ ਸਬੰਧਤ ਪ੍ਰਸ਼ਨ ਉੱਤਰੀ ਮੁਕਾਬਲੇ, ਚਰਾਂਦ ਨੇ ਜੈਅੰਤੀ 2022 ਕਵਿਜ਼ ਮੁਕਾਬਲੇ।
1 thought on “ਪੰਡਿਤ ਜਵਾਹਰ ਲਾਲ ਨਹਿਰੂ | Essay on Jawahar Lal Nehru”