ਹਰਾ ਘੋੜਾ – ਅਕਬਰ ਅਤੇ ਬੀਰਬਲ ਦੀ ਕਹਾਣੀ
ਅਕਬਰ ਅਤੇ ਬੀਰਬਲ ਦੀਆਂ ਕਹਾਣੀਆਂ ਬਹੁਤ ਹੀ ਮਸ਼ਹੂਰ ਹਨ, ਪੂਰੇ ਵਿਸ਼ਵ ਵਿਚ ਰਹਿੰਦੇ ਭਾਰਤੀ ਲੋਕਾਂ ਨੂੰ ਬਾਦਸ਼ਾਹ ਅਕਬਰ ਅਤੇ ਰਾਜਾ ਬੀਰਬਲ ਦੀ ਸਮਝਦਾਰੀ ਦੀਆਂ ਕਹਾਣੀਆਂ ਬਾਰੇ ਪਤਾ ਹੀ ਹੈ। ਅਕਬਰ ਬੀਰਬਲ ਦੀਆਂ ਕਹਾਣੀਆਂ ਵਿਚੋਂ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਆਓ ਅੱਜ ਦੀ ਕਹਾਣੀ ਨੂੰ ਪੜ੍ਹਦੇ ਹਾਂ ਅਤੇ ਸਿੱਖਦੇ ਹਾਂ ਕੋਈ ਨਵੀਂ ਗੱਲ……..
Hara Ghoda – Punjabi Akbar Birbal Stories
ਇਕ ਦਿਨ ਬਾਦਸ਼ਾਹ ਅਕਬਰ ਘੋੜੇ ‘ਤੇ ਬੈਠ ਕੇ ਸ਼ਾਹੀ ਬਾਗ ਵਿਚ ਸੈਰ ਕਰਨ ਗਿਆ। ਬੀਰਬਲ ਵੀ ਉਸ ਦੇ ਨਾਲ ਹੀ ਸੀ। ਅਕਬਰ ਨੂੰ ਚਾਰੇ ਪਾਸੇ ਹਰੇ-ਭਰੇ ਦਰਖਤ ਅਤੇ ਘਾਹ ਦੇਖ ਕੇ ਬਹੁਤ ਖੁਸ਼ੀ ਹੋਈ। ਉਸ ਨੇ ਮਹਿਸੂਸ ਕੀਤਾ ਕਿ ਬਾਗ ਵਿੱਚ ਸਵਾਰੀ ਕਰਨ ਲਈ ਘੋੜਾ ਵੀ ਹਰੇ ਰੰਗ ਦਾ ਹੀ ਹੋਣਾ ਚਾਹੀਦਾ ਹੈ।
ਬਾਦਸ਼ਾਹ ਨੇ ਬੀਰਬਲ ਨੂੰ ਕਿਹਾ, “ਬੀਰਬਲ, ਮੈਨੂੰ ਇੱਕ ਹਰਾ ਘੋੜਾ ਚਾਹੀਦਾ ਹੈ।” ਤੁਸੀਂ ਮੈਨੂੰ ਸੱਤ ਦਿਨਾਂ ਵਿੱਚ ਹਰਾ ਘੋੜਾ ਲਿਆ ਦਿਓ। ਜੇ ਤੁਸੀਂ ਹਰਾ ਘੋੜਾ ਨਹੀਂ ਲਿਆ ਸਕੇ ਤਾਂ ਮੈਨੂੰ ਆਪਣਾ ਮੂੰਹ ਨਾ ਵਿਖਾਇਓ।” ਕੋਈ ਹਰਾ ਘੋੜਾ ਹੁੰਦਾ ਹੀ ਨਹੀਂ ਹੈ। ਅਕਬਰ ਅਤੇ ਬੀਰਬਲ ਦੋਵੇਂ ਇਸ ਗੱਲ ਨੂੰ ਜਾਣਦੇ ਸਨ। ਪਰ ਬਾਦਸ਼ਾਹ ਦੀ ਗੱਲ ਨੂੰ ਬੀਰਬਲ ਕਿਵੇਂ ਮਨਾ ਕਰ ਸਕਦਾ ਸੀ।
ਦਰਅਸਲ, ਅਜਿਹੇ ਅਜੀਬੋ-ਗਰੀਬ ਸਵਾਲ ਪੁੱਛ ਕੇ, ਅਕਬਰ ਚਾਹੁੰਦਾ ਸੀ ਕਿ ਬੀਰਬਲ ਆਪਣੀ ਹਾਰ ਮੰਨ ਲਵੇ ਅਤੇ ਕਹੇ ਕਿ ਉਹ ਜਹਾਂਪਨਾਹ ਹਾਰ ਗਿਆ ਹੈ, ਪਰ ਬੀਰਬਲ ਵੀ ਉਸਤੋਂ ਵੱਧ ਦਿਮਾਗ਼ ਵਾਲਾ ਹੀ ਸੀ। ਉਹ ਬੀਰਬਲ ਦੇ ਹਰ ਸਵਾਲ ਦਾ ਇੰਨਾ ਸਹੀ ਜਵਾਬ ਦਿੰਦਾ ਸੀ ਕਿ ਬਾਦਸ਼ਾਹ ਅਕਬਰ ਉਸ ਤੋਂ ਹਰ ਵਾਰ ਹਰ ਜਾਂਦਾ ਸੀ।
ਬੀਰਬਲ ਹਰੇ ਘੋੜੇ ਦੀ ਖੋਜ ਦੇ ਬਹਾਨੇ ਸੱਤ ਦਿਨ ਇਧਰ-ਉਧਰ ਘੁੰਮਦਾ ਰਿਹਾ। ਅੱਠਵੇਂ ਦਿਨ ਉਹ ਦਰਬਾਰ ਵਿੱਚ ਪੇਸ਼ ਹੋਇਆ ਅਤੇ ਰਾਜੇ ਨੂੰ ਕਿਹਾ, “ਜਹਾਂਪਨਾਹ! ਮੈਨੂੰ ਇੱਕ ਹਰਾ ਘੋੜਾ ਮਿਲਿਆ ਹੈ।” ਅਕਬਰ ਹੈਰਾਨ ਹੋ ਗਿਆ। ਉਸ ਨੇ ਕਿਹਾ, “ਮੈਨੂੰ ਜਲਦੀ ਦੱਸੋ, ਹਰਾ ਘੋੜਾ ਕਿੱਥੇ ਹੈ?”
ਬੀਰਬਰ ਨੇ ਕਿਹਾ, “ਜਹਾਂਪਨਾਹ!” ਘੋੜਾ ਆਪਜੀ ਨੂੰ ਮਿਲ ਜਾਵੇਗਾ, ਮੈਂ ਬੜੀ ਮੁਸ਼ਕਲ ਨਾਲ ਲੱਭਿਆ ਹੈ, ਪਰ ਇਸ ਦੇ ਮਾਲਕ ਨੇ ਦੋ ਸ਼ਰਤਾਂ ਰੱਖੀਆਂ ਹਨ।
ਰਾਜੇ ਨੇ ਕਿਹਾ, “ਸ਼ਰਤਾਂ ਕੀ ਹਨ?” “ਪਹਿਲੀ ਸ਼ਰਤ ਇਹ ਹੈ ਕਿ ਘੋੜਾ ਲੈਣ ਲਈ ਤੁਹਾਨੂੰ ਖੁਦ ਜਾਣਾ ਪਵੇਗਾ। ਬਾਦਸ਼ਾਹ ਨੇ ਕਿਹਾ “ਇਹ ਇੱਕ ਬਹੁਤ ਹੀ ਆਸਾਨ ਸ਼ਰਤ ਹੈ। ਦੂਜੀ ਸ਼ਰਤ ਕੀ ਹੈ?
ਘੋੜਾ ਖਾਸ ਰੰਗ ਦਾ ਹੈ, ਇਸ ਲਈ ਇਸ ਨੂੰ ਲਿਆਉਣ ਦਾ ਦਿਨ ਵੀ ਖਾਸ ਹੋਵੇਗਾ। ਉਸਦਾ ਮਾਲਕ ਕਹਿੰਦਾ ਹੈ ਕਿ ਹਫ਼ਤੇ ਦੇ ਸੱਤ ਦਿਨਾਂ ਨੂੰ ਛੱਡ ਕੇ ਕਿਸੇ ਵੀ ਦਿਨ ਆ ਕੇ ਉਸਨੂੰ ਆ ਕੇ ਲੈ ਜਾਓ। ਅਕਬਰ ਬੀਰਬਲ ਦੇ ਮੂੰਹ ਵੱਲ ਦੇਖਦਾ ਰਿਹਾ।
ਬੀਰਬਲ ਨੇ ਹੱਸਦੇ ਹੋਏ ਕਿਹਾ, “ਜਹਾਂਪਨਾਹ!” ਹਰਾ ਘੋੜਾ ਲਿਆਉਣਾ ਹੋਵੇ ਤਾਂ ਉਸ ਦੀਆਂ ਸ਼ਰਤਾਂ ਮੰਨਣੀਆਂ ਪੈਣਗੀਆਂ। ਅਕਬਰ ਹੱਸ ਪਿਆ। ਉਹ ਬੀਰਬਲ ਦੀ ਚਤੁਰਾਈ ਤੋਂ ਖੁਸ਼ ਸੀ।ਉਸਨੇ ਭਰੇ ਪੰਡਾਲ ਜੀ ਕਿਹਾ ਕਿ ਬੀਰਬਲ ਨੂੰ ਮੂਰਖ ਬਣਾਉਣਾ ਆਸਾਨ ਨਹੀਂ ਹੈ।