ਸੇਵਾ ਵਿਖੇ ,
ਮੁਖ ਅਧਿਆਪਕ ਜੀ ,
ਗੁਰੂ ਹਰਕਿਸ਼ਨ ਪਬਲਿਕ ਸਕੂਲ,
ਪਟਿਆਲਾ।
ਵਿਸ਼ਾ – ਫੀਸ ਮੁਆਫ ਕਰਵਾਣ ਲਈ ਬਿਨੈ ਪੱਤਰ
ਸ਼੍ਰੀ ਮਾਨ ਜੀ ,
ਬੇਨਤੀ ਇਹ ਹੈ ਕਿ ਮੈਂ ਤੁਹਾਡੇ ਸਕੂਲ ਵਿੱਚ 7 ਵੀਂ ਜਮਾਤ ਵਿਚ ਪੜ੍ਹਦੀ/ਪੜ੍ਹਦਾ ਹਾਂ , ਮੇਰੇ ਪਿਤਾ ਜੀ ਇੱਕ ਕਾਰਖਾਨੇ ਵਿਚ ਕੰਮ ਕਰਦੇ ਹਨ l ਉਹਨਾਂ ਦੀ ਆਮਦਨ ਬਹੁਤ ਘੱਟ ਹੈ ਉਹ ਘਰ ਵਿੱਚ ਇੱਕਲੇ ਹੀ ਕਮਾਉਣ ਵਾਲੇ ਹਨ l ਉਹਨਾਂ ਦੀ ਆਮਦਨ ਨਾਲ ਘਰ ਬਹੁਤ ਮੁਸ਼ਕਿਲ ਨਾਲ ਚਲਦਾ ਹੈ lਅਸੀਂ ਘਰ ਵਿੱਚ ਤਿੰਨ ਭੈਣ ਭਰਾ ਪੜ੍ਹਨ ਵਾਲੇ ਹਾਂ। ਸਾਡੀ ਫੀਸ ਦਾ ਖਰਚਾ ਉਠਾਉਣਾ ਉਨ੍ਹਾਂ ਲਈ ਬੜਾ ਔਖਾ ਹੋ ਰਿਹਾ ਹੈ। ਉਹ ਫੀਸ ਨਹੀਂ ਦੇ ਸਕਦੇ ਇਸਲਈ ਉਨ੍ਹਾਂ ਨੇ ਮੈਨੂੰ ਸਕੂਲ ਤੋਂ ਹਟਾਉਣ ਬਾਰੇ ਵਿਚਾਰ ਕੀਤਾ ਹੈ। ਮੈਂ ਆਪਣੀ ਪੜਾਈ ਛੱਡਣਾ ਨਹੀਂ ਚਾਹੁੰਦਾ / ਚਾਹੁੰਦੀ।
ਮੈਂ ਪੜਾਈ ਵਿੱਚ ਬਹੁਤ ਹੋਸ਼ਿਆਰ ਹਾਂ। ਮੈਂ ਹਮੇਸ਼ਾ ਜਮਾਤ ਵਿੱਚ ਪਹਿਲੇ ਦਰਜੇ ਤੇ ਰਹਿੰਦਾ /ਰਹਿੰਦੀ ਹਾਂ। ਮੈਂ ਛੇਵੀਂ (ਆਪਣੀ ਪਿਛਲੀ ਕਲਾਸ ਬਾਰੇ ਲਿਖੋ ) ਵਿੱਚ ਪੂਰੇ ਜਿਲ੍ਹੇ ਵਿੱਚੋਂ ਟੋਪ ਕੀਤਾ ਸੀ। ਇਹ ਮੇਰੇ ਭਵਿੱਖ ਨਾਲ ਜੁੜਿਆ ਵਿਸ਼ਾ ਹੈ। ਕਿਰਪਾ ਕਰਕੇ ਮੇਰੀ ਸਕੂਲ ਦੀ ਫ਼ੀਸ ਨੂੰ ਮਾਫ਼ ਕੀਤਾ ਜਾਵੇ l ਮੈਂ ਆਪ ਜੀ ਦੀ ਧੰਨਵਾਦੀ ਹੋਵਾਂਗੀ/ਹੋਵਾਂਗਾ l
ਆਪ ਜੀ ਦੀ/ਦਾ ਆਗਿਆਕਾਰੀ
ਕਰਤਾਰ ਸਿੰਘ /ਕਰਤਾਰ ਕੌਰ
ਜਮਾਤ – 7 ਵੀਂ
ਰੋਲ ਨੰ – 12
ਮਿਤੀ – 20 ਜਨਵਰੀ 2020
ਤੁਸੀਂ ਆਪਣੀ ਲੋੜ ਅਨੁਸਾਰ ਇਸ ਬਿਨੈ ਪੱਤਰ mukh Adhyapak ji Nu Apni Garibi di halat Dasde hoye fees maaf karwaun lai Arji ਵਿਚ ਬਦਲਾਵ ਕਰ ਸਕਦੇ ਹੋਂ। Ummid hai Tuhanu fees Mafi di arji Jan fee concession application Changi Lagi hovegi.