ਸਕੂਲ ਦੇ ਪ੍ਰਿੰਸੀਪਲ ਸਰ ਨੂੰ ਸੈਕਸ਼ਨ ਨਾ ਬਦਲਣ ਲਈ ਬਿਨੈ-ਪੱਤਰ। Principal nu Class da Section na badalan layi patra

ਸਕੂਲ ਦੇ ਪ੍ਰਿੰਸੀਪਲ ਸਰ ਨੂੰ ਸੈਕਸ਼ਨ ਨਾ ਬਦਲਣ ਲਈ ਬਿਨੈ-ਪੱਤਰ। Principal nu Class da Section na badalan layi patra

Welcome to Punjabi Story. In this post you will read about Punjabi formal Letter / Application “Principal nu Class da Section na badalan layi patra”, “ਪ੍ਰਿੰਸੀਪਲ ਸਾਹਿਬ ਨੂੰ ਸੈਕਸ਼ਨ ਬਦਲਣ ਲਈ ਨਾ ਬਿਨੈ-ਪੱਤਰ ਲਿਖੋ“, Punjabi Letter for Class 6,7,8, 9 and Class 10, Class 12, CBSE, ICSE, and PSEB Classes.

ਸੇਵਾ ਵਿਖੇ

ਪ੍ਰਿੰਸੀਪਲ ਸਾਹਿਬ,
ਸ਼ੇਰਗਿੱਲ ਪਬਲਿਕ ਸਕੂਲ
ਨਵਾਂਸ਼ਹਿਰ।

ਮਿਤੀ : 7 ਦਸੰਬਰ, 20

ਵਿਸ਼ਾ : ਸੈਕਸ਼ਨ ਨਾ ਬਦਲਣ ਬਾਰੇ ਬਿਨੈ-ਪੱਤਰ

ਸ਼੍ਰੀ ਮਾਨ ਜੀ, 

ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿੱਚ ਦੱਸਵੀਂ ‘ਬੀ’ ਕਲਾਸ ਦਾ ਵਿਦਿਆਰਥੀ ਹਾਂ। ਪਹਿਲੇ ਸਮੈਸਟਰ ਵਿੱਚੋਂ ਨੰਬਰ ਘੱਟ ਆਉਣ ਕਰਕੇ ਮੈਨੂੰ ‘ਬੀ’ ਤੋਂ ਬਦਲ ਕੇ ‘ਡੀ’ ਸੈਕਸ਼ਨ ਵਿੱਚ ਕਰ ਦਿੱਤਾ ਗਿਆ ਹੈ। ਮੈਂ ‘ਬੀ’ ਸੈਕਸ਼ਨ ਵਿੱਚ ਹੀ ਰਹਿਣਾ ਚਾਹੁੰਦਾ ਹਾਂ। ਮੈਂ ਆਪਜੀ ਦੇ ਨਾਲ ਵਾਅਦਾ ਕਰਦਾ ਹਾਂ ਕਿ ਦੂਸਰੇ ਸਮੈਸਟਰ ਵਿੱਚੋਂ 80 ਪ੍ਰਤੀਸ਼ਤ ਤੋਂ ਵੀ ਵੱਧ ਅੰਕ ਪ੍ਰਾਪਤ ਕਰਾਂਗਾ। ਇਸ ਬੇਨਤੀ ਦਾ ਦੂਜਾ ਕਾਰਨ ਇਹ ਵੀ ਹੈ ਕਿ ਮੇਰੇ ਮੁਹੱਲੇ ਦੇ ਬਾਕੀ ਬੱਚੇ ‘ਬੀ’ ਸੈਕਸ਼ਨ ਵਿੱਚ ਪੜ੍ਹਦੇ ਹਨ ਤੇ ਜਦੋਂ ਮੈਂ ਛੁੱਟੀ ਤੇ ਹੁੰਦਾ ਹਾਂ ਤਾਂ ਮੈਨੂੰ ਹੋਮਵਰਕ ਪੁੱਛਣ ਵਿੱਚ ਸੌਖ ਰਹਿੰਦੀ ਹੈ। ਨਹੀਂ ਤਾਂ ਮੈਂ ਪੜ੍ਹਾਈ ਵਿੱਚ ਪਿੱਛੇ ਰਹਿ ਜਾਵਾਂਗਾ।

ਮੈਨੂੰ ਅੱਗੇ ਬੜਾ ਦੁੱਖ ਹੈ ਕਿ ਮੈਂ ਇਸ ਵਾਰ ਪਿੱਛੇ ਰਹਿ ਗਿਆ ਹਾਂ। ਕਿਰਪਾ ਕਰਕੇ ਮੇਰੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਮੇਰਾ ਸੈਕਸ਼ਨ ਨਾ ਬਦਲਿਆ ਜਾਵੇ ਤੇ ਮੈਨੂੰ ‘ਬੀ’ ਸੈਕਸ਼ਨ ਵਿੱਚ ਹੀ ਰਹਿਣ ਦਿੱਤਾ ਜਾਵੇ। ਮੈਂ ਆਪ ਦਾ ਧੰਨਵਾਦੀ ਹੋਵਾਂਗਾ।

ਆਪ ਜੀ ਦਾ ਆਗਿਆਕਾਰੀ,
ਸਾਹਿਲ,
ਜਮਾਤ
ਰੋਲ ਨੰ .

ਸਾਨੂੰ ਉਮੀਦ ਹੈ ਤੁਹਾਨੂੰ Punjabi Letter “Mukhya Adhiyapak nu section change na karan layi bine patra”, “ਮੁੱਖ ਅਧਿਆਪਕਾ ਜੀ ਨੂੰ ਸੈਕਸ਼ਨ ਨਾ ਬਦਲਣ ਲਈ ਬੇਨਤੀ-ਪੱਤਰ“ ਠੀਕ ਲਗਾ ਹੋਵੇਗਾ। We also given posts on these topics like Punjabi Letters Writing on various topics, Punjabi Application for Principal, Editor, Family Formal, Informal Letters in Punjabi. 

 

Sharing Is Caring:

Leave a comment