50 One word substitution in Punjabi | 50 ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ

ਪੰਜਾਬੀ ਵਿੱਚ 50 ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ | One word substitution in Punjabi 

ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ ਇਸ ਪੋਸਟ ਵਿੱਚ ਤੁਸੀਂ ਅਨੇਕ ਸ਼ਬਦਾਂ ਲਈ ਇੱਕ ਸ਼ਬਦ ,50 ਬਹੁਤੇ ਸ਼ਬਦਾਂ ਲਈ ਇੱਕ ਸ਼ਬਦ ,one word for many in Punjabi, Punjabi Grammer ਪੜੋਂਗੇ।

Let’s read some one word substitution in Punjabi

ਬਹੁਤੇ ਸ਼ਬਦ ਇੱਕ ਸ਼ਬਦ
1.ਜੋ ਕਦੇ ਵੀ ਨਾ ਥੱਕੇ ਅਣਥੱਕ
2.ਜਿਹੜਾ ਕਿਸੇ ਦਾ ਕੀਤਾ ਨਾ ਜਾਣੇ ਅਕ੍ਰਿਤਕਨ
3.ਜੋ ਮੋੜਿਆ ਨਾ ਜਾ ਸਕੇ ਅਮੋੜ
4.ਜਿਸ ਨੂੰ ਰੱਬ ਤੇ ਭਰੋਸਾ ਹੋਵੇ ਆਸਥਕ
5.ਜਿਹੜਾ ਕਦੀ ਨਾ ਟੁੱਟੇ ਅਟੁੱਟ
6.ਜਿਸ ਨੂੰ ਰੱਬ ਤੇ ਭਰੋਸਾ ਨਾ ਹੋਵੇ ਨਾਸਥਕ
7.ਜਿਸ ਨੂੰ ਮਿਟਾਇਆ ਨਾ ਸਕੇ ਅਮਿੱਟ
8.ਜਿਹੜਾ ਦਿਲ ਖੋਲ ਕੇ ਦਾਨ ਦੇਵੇ ਮਾਹਾਂਦਾਨੀ
9.ਜੋ ਦਿਲਾਂ ਦੀਆਂ ਜਾਣੇ ਅੰਤਰਜਾਮੀ
10.ਜਿਸ ਦੀ ਔਲਾਦ ਹੋਵੇ ਸੌਂਤਰਾ
11.ਜਿਸ ਦੀ ਔਲਾਦ ਨਾ ਹੋਵੇ ਔਂਤਰਾਂ
12.ਜੋ ਗੱਲ ਵਦਾ-ਚੜਾ ਕੇ ਕਹੇ ਅਤਿਕਥਨੀ
13.ਜਿਹੜੀ ਘਟਨਾ ਦੁਨੀਆਂ ਨਾਲ ਬੀਤੇ ਜੱਗ-ਬਿਤੀ
14.ਜਿਹੜੀ ਘਟਨਾ ਆਪਣੇ ਨਾਲ ਬੀਤੇ ਹੱਡ-ਬਿਤੀ
15.ਜੋ ਪੜ੍ਹਿਆ ਨਾ ਹੋਵੇ ਅਨਪੜ
16.ਜੋ ਕੰਮ ਤੋਂ ਜੀਅ ਚੁਰਾਵੇ ਕੰਮਚੋਰ
17.ਬਹੁਤੀ ਵਿਦਿਆ ਪ੍ਰਾਪਤ ਕਰਨ ਵਾਲਾ ਵਿਦਵਾਨ
18.ਜਿਹੜਾ ਹਰ ਥਾਂ ਮੌਜ਼ੂਦ ਹੋਵੇ ਸਰਵ-ਵਿਆਪਕ
19.ਜਿਸ ਨੂੰ ਜ਼ਿੰਦਗੀ ਦਾ ਕੋਈ ਤਜ਼ਰਬਾ ਨਾ ਹੋਵੇ ਅੱਲ੍ਹੜ
20.ਜੋ ਮਸਤ ਮਲੰਗ ਹੋਵੇ ਅਲਬੇਲਾ
21.ਜੋ ਬਹੁਤੇ ਦੇਸ਼ਾਂ ਨਾਲ ਸਮਬੰਦ ਰੱਖੇ ਅੰਤਰਰਾਸ਼ਟਰੀ
22.ਆਪਣਾ ਮਤਲਬ ਸਿੱਦ ਕਰਨ ਵਾਲਾ ਸਵਾਰਥੀ
23.ਸਾਰੀਆਂ ਦੀ ਸਾਂਝੀ ਰਾਇ ਸਰਬ-ਸੰਮਤੀ
24.ਜੋ ਉਨੱਤੀ ਕਰਨ ਵਾਲਾ ਹੋਵੇ ਹੋਣਹਾਰ
25.ਬਿਨਾ ਕੁਝ ਲਾਏ ਜੋ ਸੇਵਾ ਕਰੇ ਸੇਵਾਦਾਰ
26.ਕਿਸੇ ਪ੍ਰਤੀ ਪੇਸ਼ ਕਿੱਤੀ ਸ਼ਰਧਾ ਸ਼੍ਰਧਾਂਝਲੀ
27.ਜਦੋਂ ਮੀਂਹ ਦੀ ਘਾਟ ਹੋਵੇ ਔਡ਼
28.ਸਾਹਿਤ ਰਚਨਾਂ ਕਰਨ ਵਾਲਾ ਸਾਹਿਤਕਾਰ
29.ਪਿਤਾ ਦਾਦੇ ਦੀ ਪਰੰਪਰਾ ਪਿਤਾ- ਪੁਰਖੀ
30.ਜੋ ਹੋਰਨਾਂ ਦਾ ਭਲਾ ਕਰੇ  ਪਰਉਪਕਾਰੀ 
31.ਹਜ਼ਾਮਤ ਕਰਨ ਵਾਲਾ  ਨਾਈ 
32.ਜੋ ਮਾਸ ਦੀ ਵਰਤੋਂ ਨਾ ਕਰੇ  ਵੈਸ਼ਨੋ 
33.ਜੋ ਪੈਦਲ ਸਫ਼ਰ ਕਰੇ  ਪਾਂਧੀ 
34.ਜੋ ਦਇਆ ਭਾਵਨਾ ਰੱਖੇ  ਦਇਆਵਾਨ 
35.ਜੋ ਕੋਈ ਕਮਾਈ ਨਾ ਕਰੇ  ਨਿਖੱਟੂ 
36.ਚਿਰ ਦੀ ਸੂਈ ਮੱਝ  ਖਾਂਘੜ 
37.ਪੰਜਾਬ ਦੀ ਵਸਨੀਕ ਕੁੜੀ  ਪੰਜਾਬਣ
38.ਅਣਵਿਆਹੀ ਕੁੜੀ  ਕੁਆਰੀ 
39.ਮੌਤ ਪਿੱਛੋਂ ਆਇਆ ਸਾਲਾਨਾ ਮੌਤ ਦਾ ਦਿਨ  ਬਰਸੀ
40.ਜਿੱਥੇ ਪਹਿਲਵਾਨਾਂ ਦੀ ਘੋਲ ਹੋਵੇ  ਅਖਾੜਾ 
41.ਜੋ ਜਿੱਤਿਆ ਨਾ ਜਾ ਸਕੇ  ਅਜਿੱਤ 
42.ਰੇਤਲੀ ਧਰਤੀ  ਮੇਰਾ 
43.ਜੋ ਛੋਟੀ-ਛੋਟੀ ਗੱਲ ਦਾ ਗੁੱਸਾ ਕਰੇ  ਚਿੜ-ਚਿੜਾ 
44.ਜਿਸ ਇਸਤਰੀ ਦਾ ਪਤੀ ਮਰ ਗਿਆ ਹੋਵੇ  ਵਿਧਵਾ 
45.ਜਿਸ ਪਤਨੀ ਦਾ ਪਤੀ ਜਿੰਦਾ ਹੋਵੇ  ਸੁਹਾਗਣ 
46.ਜਿੱਥੇ ਮੁਰਦੇ ਸਾੜੇ ਜਾਂਦੇ ਹਨ  ਸ਼ਮਸ਼ਾਨਘਾਟ 
47.ਦੇਸੀ ਢੰਗ ਨਾਲ ਇਲਾਜ ਕਰਨ ਵਾਲਾ  ਹਕੀਮ 
48.ਲੱਕੜ ਦਾ ਕੰਮ ਕਰਨ ਵਾਲਾ  ਤਰਖਾਣ 
49.ਹੀਰੇ ਜਵਾਹਰਾਤ ਦਾ ਕੰਮ ਕਰਨ ਵਾਲਾ   ਜੋਹਰੀ
50.ਸੱਪ ਦਾ ਬੱਚਾ  ਸਪੋਲੀਆ 

 

ਉਮੀਦ ਹੈ ਇਸ ਪੋਸਟ ਵਿੱਚ ਦਿੱਤੇ ਗਏ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਪੰਜਾਬੀ ਵਿੱਚ ਤੁਹਾਨੂੰ ਪਸੰਦ ਆਇਆ ਹੋਵੇਗਾ ,ਇਸ ਨੂੰ ਸ਼ੇਅਰ ਜ਼ਰੂਰ ਕਰੋ। 

Sharing Is Caring:

Leave a comment