ਮੁੱਖ ਅਧਿਆਪਕ ਜੀ ਨੂੰ ਜੁਰਮਾਨਾ ਮੁਆਫ਼ੀ ਲਈ ਬਿਨੈ ਪੱਤਰ | Jurmana Mafi Application in Punjabi

ਪੰਜਾਬੀ ਸਟੋਰੀ ਵਿਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿਚ ਅਸੀਂ ਤੁਹਾਨੂੰ ਜੁਰਮਾਨਾ ਮਾਫੀ ਲਈ ਪੱਤਰ in punjabi ਅਤੇ fees ਮਾਫੀ ਲਈ ਪੱਤਰ in punjabi ਬਾਰੇ ਦੱਸਾਂਗੇ।  jurmana mafi application in punjabi class 3 ਤੋਂ class 12 ਤੱਕ ਵੀ ਪੜ੍ਹਾਈ ਜਾਂਦੀ ਹੈ। ਜੁਰਮਾਨਾ ਮਾਫ਼ੀ ਵਾਸਤੇ ਕਾਰਣ ਵੱਖ ਵੱਖ ਹੋ ਸਕਦੇ ਹਨ ਆਓ application writing in punjabi ਦੇ ਕੁੱਝ ਨਮੂਨੇ ਵੇਖੀਏ : 

1. Punjabi Letter on “Principal nu Jurmana Mafi vaste Benti Patar”, “ਪ੍ਰਿੰਸੀਪਲ ਨੂੰ ਜ਼ੁਰਮਾਨਾ ਮੁਆਫ਼ੀ ਵਾਸਤੇ ਬੇਨਤੀ ਪੱਤਰ”

ਮੁੱਖ ਅਧਿਆਪਕ ਜੀ ਨੂੰ ਜੁਰਮਾਨਾ ਮੁਆਫ਼ੀ ਲਈ ਬਿਨੈ ਪੱਤਰ

ਸੇਵਾ ਵਿਖੇ,

ਮੁੱਖ ਅਧਿਆਪਕ ਜੀ, 
ਨੈਸ਼ਨਲ ਮਾਡਲ ਸਕੂਲ,
ਫਗਵਾੜਾ। 

ਵਿਸ਼ਾ : ਜੁਰਮਾਨਾ ਮੁਆਫ਼ੀ ਲਈ 

ਸ਼੍ਰੀ ਮਾਨ ਜੀ , 

ਬੇਨਤੀ ਇਹ ਹੈ ਕਿ ਕੱਲ ਅੱਧੀ ਛੁੱਟੀ ਵੇਲੇ ਖੇਡਦੇ ਸਮੇਂ ਸਕੂਲ ਦੀ ਗਰਾਉਂਡ ਦੇ ਕਿਨਾਰੇ ਰੱਖੇ ਗਮਲੇ ਦੇ ਨਾਲ ਮੇਰਾ ਪੈਰ ਵੱਜ ਗਿਆ ਅਤੇ ਉਹ ਟੂੱਟ ਗਿਆ। ਮੇਰੇ ਕਲਾਸ ਦੇ ਇੰਚਾਰਜ ਅਧਿਆਪਕ ਜੀ ਨੇ ਮੈਨੂੰ 100 ਰੁਪਏ ਜੁਰਮਾਨਾ ਕਰ ਦਿੱਤਾ ਹੈ। ਮੇਰੇ ਪਿਤਾ ਜੀ ਬਹੁਤ ਹੀ ਗ਼ਰੀਬ ਹਨ, ਉਹ ਜੁਰਮਾਨਾ ਨਹੀਂ ਦੇ ਸਕਦੇ। ਕਿਰਪਾ ਕਰਕੇ ਮੇਰਾ ਜੁਰਮਾਨਾ ਮੁਆਫ਼ ਕਰ ਦਿਓ। 

ਧੰਨਵਾਦ ਸਾਹਿਤ। 

ਆਪ ਜੀ ਦਾ ਆਗਿਆਕਾਰੀ,
ਰਾਕੇਸ਼ ਕੁਮਾਰ,
ਜਮਾਤ – 7
ਰੋਲ ਨੰਬਰ – 21
ਮਿਤੀ : 8 ਮਈ 2020

ਬੱਚਿਓ ਇਸ ਜੁਰਮਾਨਾ ਮੁਆਫ਼ੀ ਦੇ ਬਿਨੈ ਪੱਤਰ ਵਿੱਚ ਤੁਸੀਂ ਕਾਰਣ, ਨਾਮ, ਸਕੂਲ ਨਾਮ ਅਤੇ ਸਥਾਨ ਦਾ ਬਦਲ ਕਰ ਸੱਕਦੇ ਹੋ।  

2. Jurmana mafi application in punjabi |ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਜ਼ੁਰਮਾਨਾ ਮੁਆਫ਼ੀ ਵਾਸਤੇ ਬੇਨਤੀ ਪੱਤਰ | Principal nu Jurmana Mafi vaster Benti Patar

ਸੇਵਾ ਵਿਖੇ,

ਮਾਨਯੋਗ ਪਿੰਸੀਪਲ ਸਾਹਿਬ 
ਜੈਨ ਮਾਡਲ ਸਕੂਲ ,
ਜਲੰਧਰ।

ਵਿਸ਼ਾ : ਜੁਰਮਾਨਾ ਮੁਆਫ਼ੀ ਲਈ 

ਸ਼ੀਮਾਨ ਜੀ, 

ਬੇਨਤੀ ਇਹ ਹੈ ਕਿ ਮੈਂ ਆਪ ਦੇ ਸਕੂਲ ਵਿਚ ਸਤਵੀਂ ਜਮਾਤ ਦੀ ਵਿਦਿਆਰਥੀ ਹਾਂ । ਕਲ ਘਰ ਮਹਿਮਾਨ ਆਉਣ ਕਰਕੇ ਸਕੂਲ ਆਉਣ ਵਿੱਚ ਮੈਨੂੰ ਦੇਰ ਹੋ ਗਈ।  ਇਸ ਕਰਕੇ ਮੇਰੀ ਅਧਿਆਪਕਾਂ ਨੇ ਗ਼ੈਰ-ਹਾਜਰੀ ਲਾ ਕੇ ਤੇ ਮੈਨੂੰ ਸਕੂਲ ਨਾਲ ਦੇਰ ਵਿੱਚ ਆਉਣ ਦੇ ਕਰਕੇ 10 ਰੁਪਏ ਸਪੈਸ਼ਲ ਜੁਰਮਾਨਾ ਕੀਤਾ । ਆਪ ਅੱਗੇ ਬੇਨਤੀ ਇਹ ਹੈ ਕਿ ਮੇਰਾ ਜ਼ੁਰਮਾਨਾ ਮਾਫ ਕਰਨ ਦੀ ਕਿਰਪਾਲਤਾ ਕੀਤੀ ਜਾਵੇ  । ਮੈਂ ਅੱਗੇ ਤੋਂ ਸਮੇਂ ਤੇ ਸਕੂਲ ਸਮੇਂ ਸਿਰ ਆਉਣ ਦਾ ਵਚਨ ਦਿੰਦਾ ਹਾਂ | ਆਪ ਦੀ ਬੜੀ ਮਿਹਰਬਾਨੀ ਹੋਵੇਗੀ । 

ਧੰਨਵਾਦ 

ਆਪ ਜੀ ਦਾ ਆਗਿਆਕਾਰੀ ਵਿਦਿਆਰਥੀ
ਸੰਜੇ ਕੁਮਾਰ। 
ਜਮਾਤ – ਸਤਵੀਂ 
ਰੋਲ ਨੰਬਰ – 23
ਮਿਤੀ : 22 ਮਾਰਚ 2022

3. Punjabi Letter “Jurmana Muaf karaun layi benti patra ”, “ਪ੍ਰਿੰਸੀਪਲ ਸਾਹਿਬ ਨੂੰ ਜੁਰਮਾਨਾ ਮੁਆਫ਼ ਕਰਵਾਉਣ ਲਈ ਬਿਨੈ-ਪੱਤਰ“, Letter for Class 5,6,7,8,9 and Class 10, Class 12, PSEB Classes.

ਸੇਵਾ ਵਿਖੇ,

ਮੁੱਖ ਅਧਿਆਪਕ ਜੀ, 
ਨੈਸ਼ਨਲ ਮਾਡਲ ਸਕੂਲ,
ਫਗਵਾੜਾ। 

ਵਿਸ਼ਾ : ਜੁਰਮਾਨਾ ਮੁਆਫ਼ੀ ਲਈ 

ਸ਼੍ਰੀ ਮਾਨ ਜੀ , 

ਬੇਨਤੀ ਇਹ ਹੈ ਕਿ ਮੈਂ ਇੱਕ ਬਹੁਤ ਹੀ ਗਰੀਬ ਪਰਿਵਾਰ ਤੋਂ ਹਾਂ ਮੇਰੇ ਪਿਤਾ ਜੀ ਦਿਹਾੜੀ ਦਾ ਕੰਮ ਕਰਦੇ ਹਨ ਉਨ੍ਹਾਂ ਦਾ ਕੰਮ ਅੱਜਕੱਲ ਚੰਗਾ ਨਾ ਚੱਲਣ ਕਰਕੇ ਮੇਰੀ ਫ਼ੀਸ ਸਮੇਂ ਤੇ ਜਮਾਂ ਹੋ ਨਾ ਸਕੀ ਇਸ ਲਈ  ਮੇਰੇ ਕਲਾਸ ਦੇ ਇੰਚਾਰਜ ਅਧਿਆਪਕ ਜੀ ਨੇ ਮੈਨੂੰ 100 ਰੁਪਏ ਜੁਰਮਾਨਾ ਕਰ ਦਿੱਤਾ ਹੈ। ਮੇਰੇ ਪਿਤਾ ਜੀ ਬਹੁਤ ਹੀ ਗ਼ਰੀਬ ਹਨ, ਉਹ ਜੁਰਮਾਨਾ ਨਹੀਂ ਦੇ ਸਕਦੇ। ਕਿਰਪਾ ਕਰਕੇ ਮੇਰਾ ਜੁਰਮਾਨਾ ਮੁਆਫ਼ ਕਰ ਦਿਓ ਅਤੇ ਮੈਂ ਆਪ ਜੀ ਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਮੈਂ ਆਪਣੀ ਫੀਸ ਵੀ ਜਲਦ ਤੋਂ ਜਲਦ ਜਮਾਂ ਕਰਾ ਦੇਵਾਂਗਾ। 

ਧੰਨਵਾਦ ਸਾਹਿਤ। 

ਆਪ ਜੀ ਦਾ ਆਗਿਆਕਾਰੀ,
ਮੁਕੇਸ਼ ਕੁਮਾਰ,
ਜਮਾਤ – 8
ਰੋਲ ਨੰਬਰ – 26
ਮਿਤੀ : 18 ਮਈ 2021

4. application for fine remission in punjabi | ਜੁਰਮਾਨਾ ਮਾਫ ਕਰਵਾਉਣ ਲਯੀ ਬਿਨੇ ਪੱਤਰ | jurmana maafi lyi arji | write a letter in punjabi fees maafi

ਸੇਵਾ ਵਿਖੇ,

ਪ੍ਰਿੰਸੀਪਲ ਸਾਹਿਬ,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,
ਬਰਨਾਲਾ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਕੱਲ੍ਹ ਮੈਂ ਅੱਧੀ ਛੁੱਟੀ ਵਲੋਂ ਖੇਡ ਰਿਹਾ ਸੀ। ਅਚਾਨਕ ਮੇਰੇ ਹੱਥ ਤੋਂ ਗੇਂਦ ਸ਼ੀਸ਼ੇ ਤੇ ਜਾ ਵੱਜੀ ਇਸ ਕਰਕੇ  ਸਾਡੇ ਕਲਾਸ ਇੰਚਾਰਜ ਨੇ ਮੈਨੂੰ 30 ਰੁਪਏ ਜੁਰਮਾਨਾ ਲਗਾ  ਦਿੱਤਾ ਹੈ । ਮੈਂ ਆਪ ਨੂੰ ਵਿਸ਼ਵਾਸ ਦੁਆਉਂਦਾ ਹਾਂ ਕਿ ਮੈਂ ਇਹ ਸਭ ਅਚਾਨਕ ਹੋਇਆ ਮੈਂ ਜਾਣ ਬੁਝ ਕੇ ਨਹੀਂ ਕੀਤਾ। ਮੇਰੇ ਪਿਤਾ ਜੀ ਇਕ ਗਰੀਬ ਕਿਸਾਨ ਹਨ। ਉਹ ਇਹ ਜੁਰਮਾਨਾ ਨਹੀਂ ਦੇ ਸਕਦੇ । ਇਸ ਲਈ ਕਿਰਪਾ ਕਰਕੇ ਮੇਰਾ ਜੁਰਮਾਨਾ ਮੁਆਫ਼ ਕਰ ਦਿੱਤਾ ਜਾਵੇ। ਮੈਂ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ।

ਆਪ ਜੀ ਦਾ ਆਗਿਆਕਾਰੀ ,

ਨਾਂ :–________________
ਜਮਾਤ :-_______________
ਮਿਤੀ :–_______________

ਉਮੀਦ ਹੈ ਆਪ ਜੀ ਨੂੰ punjabi letter ਪਸੰਦ ਆਏ ਹੋਣੇ ਨੇ । 

Read More: 

Sharing Is Caring:

Leave a comment