Invitation Letter to Friend: ਮਿੱਤਰ ਜਾਂ ਸਹੇਲੀ ਨੂੰ ਗਰਮੀਆਂ ਦੀਆਂ ਛੁਟੀਆਂ ਕਿਸੇ ਪਹਾੜੀ ਸਥਾਨ ਤੇ ਬਿਤਾਉਣ ਲਈ ਪੱਤਰ।

letter writing in Punjabi: ਆਪਣੇ ਮਿੱਤਰ ਜਾਂ ਸਹੇਲੀ ਨੂੰ ਗਰਮੀਆਂ ਦੀਆਂ ਛੁਟੀਆਂ ਕਿਸੇ ਪਹਾੜੀ ਸਥਾਨ ਤੇ ਬਿਤਾਉਣ ਲਈ ਪੱਤਰ। Invitation Letter to Friend to spent summer vacations/holidays at Hill Station in Punjabi

PunjabiStory ਵਿਚ ਤੁਹਾਡਾ ਸਵਾਗਤ ਹੈ ਇਸ ਪੋਸਟ ਵਿੱਚ ਤੁਸੀਂ Invitation Letter to Friend to spent summer vacations/holidays at Hill Station in Punjabi ਆਪਣੇ ਮਿੱਤਰ/ਸਹੇਲੀ ਨੂੰ ਗਰਮੀਆਂ ਦੀਆਂ ਛੁੱਟੀਆਂ ਕਿਸੇ ਪਹਾੜੀ ਸਥਾਨ ’ਤੇ ਗੁਜ਼ਾਰਨ ਲਈ ਸੱਦਾ-ਪੱਤਰ ਬਾਰੇ ਪੜੋਂਗੇ। ਇਹ Invitation Letter to Friend Class 6,7,8,9,10 and Class 11,12 ਤੱਕ ਪੜ੍ਹਿਆ ਜਾਂਦਾ ਹੈ। ਅਸੀਂ ਆਪਣੀ ਵੈਬਸਾਈਟ ਤੇ ਪੰਜਾਬੀ ਵਿਆਕਰਨ ਨਾਲ ਸੰਬੰਧਿਤ ਪੋਸਟਾਂ ਪਾਉਂਦੇ ਰਹਿੰਦੇ ਹਾਂ।

ਸ਼ਹਿਰ
20 ਮਈ, 20…

ਪਿਆਰੇ ਸੋਹਨ ,

ਜਿਵੇਂ ਕਿ ਤੈਨੂੰ ਪਤਾ ਹੀ ਹੈ ਕਿ ਸਾਡੇ ਸਕੂਲ ਦੀਆਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਵਾਲਿਆਂ ਹਨ। ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਵਿਚ ਅਸੀਂ ਸ਼ਿਮਲੇ ਜਾਣ ਦਾ ਮਨ ਬਣਾਇਆ ਹੈ। ਇਥੇ ਮੇਰੇ ਹੋਰ ਰਿਸ਼ਤੇਦਾਰ ਵੀ ਰਹਿੰਦੇ ਹਨ। ਮੇਰੇ ਵੱਡੇ ਵੀਰ ਓਥੇ ਇਕ ਸਰਕਾਰੀ ਅਫਸਰ ਹਨ।ਉਨ੍ਹਾਂ ਨੂੰ ਸਰਕਾਰ ਵਲੋਂ ਉਥੇ ਰਹਿਣ ਲਈ ਇਕ ਬਹੁਤ ਵੱਡਾ ਸਾਰਾ ਘਰ ਵੀ ਮਿਲਿਆ ਹੋਇਆ ਹੈ। ਇਸ ਲਈ ਆਪਾਂ ਨੂੰ ਉਥੇ ਰਹਿਣ ਵਿਚ ਕੋਈ ਸਮੱਸਿਆ ਨਹੀਂ ਆਵੇਂਗੀ ਕਿਉਂਕਿ ਉਂਝ ਤਾਂ ਗਰਮੀਆਂ ਵਿਚ ਸ਼ਿਮਲੇ ਦੇ ਹੋਟਲਾਂ ਵਿਚ ਰਹਿਣਾ ਬਹੁਤ ਮਹਿੰਗਾ ਪੈਂਦਾ ਹੈ।

ਅਸੀਂ ਤਿੰਨ ਜੂਨ ਨੂੰ ਉਥੇ ਜਾਣਾ ਹੈ। ਮੈਂ ਚਾਹੁੰਦਾ ਹਾਂ ਕਿ ਤੂੰ ਵੀ ਸਾਡੇ ਨਾਲ ਚਲੇਂ। ਅਸੀਂ ਘੁੰਮ ਫਿਰ ਕੇ ਸ਼ਿਮਲਾ ਦੇਖਾਂਗੇ ਤੇ ਉਥੇ ਦੇ ਠੰਢੇ ਮੌਸਮ ਤੇ ਪਹਾੜੀ ਨਜ਼ਾਰਿਆਂ ਦਾ ਅਨੰਦ ਵੀ ਮਾਣਾਂਗੇ। ਉਥੋਂ ਦੇ ਜਾਖੂ ਮੰਦਰ, ਰਿੱਜ਼, ਮਾਲ ਰੋਡ, ਲੱਕੜ ਬਜ਼ਾਰ ਆਦਿ ਦੇਖਣ ਵਾਲੇ ਹਨ ਜਿਥੇ ਸੈਲਾਨੀ ਘੁੰਮ ਫਿਰ ਕੇ ਅਨੰਦ ਮਾਣਦੇ ਹਨ। ਸ਼ਿਮਲੇ ਤੋਂ ਥੋੜ੍ਹੀ ਹੀ ਦੂਰੀ ‘ਤੇ ਕੁਫ਼ਰੀ ਹੈ ਜਿਥੇ ਗਰਮੀਆਂ ਵਿਚ ਵੀ ਬਰਫ਼ ਜੰਮੀ ਰਹਿੰਦੀ ਹੈ।

ਮੇਰੇ ਦੋਸਤ, ਮੈਨੂੰ ਜਲਦੀ ਦੱਸ ਕਿ ਤੂੰ ਕਦੋਂ ਆ ਰਿਹਾ ਹੈਂ। ਆਪਣੇ ਨਾਲ ਆਉਂਦੇ ਸਮੇਂ ਕੁਝ ਕਿਤਾਬਾਂ- ਕਾਪੀਆਂ ਜ਼ਰੂਰ ਲੈਂਦੇ ਆਉਣਾ ਤਾਂ ਜੋ ਛੁੱਟੀਆਂ ਦਾ ਕੰਮ ਵੀ ਮੁਕਾਇਆ ਜਾ ਸਕੇ। ਮੈਂ ਤੇਰੀ ਉਡੀਕ ਕਰਾਂਗਾ।

ਤੇਰੀ ਆਉਣ ਦੀ ਉਡੀਕ ਵਿਚ,
ਤੇਰਾ ਮਿੱਤਰ,
ਰਵਿੰਦਰ

Punjabi/English Title:  Apne Mitr / Saheli Nu Garmi dian Chutian kise pahadi sthan te bitaun lai patar  

ਆਪਣੇ ਮਿੱਤਰ / ਸਹੇਲੀ ਨੂੰ ਗਰਮੀਆਂ ਦੀਆਂ ਛੁੱਟੀਆਂ ਆਪਣੇ ਕੋਲ ਆ ਕੇ ਬਿਤਾਉਣ ਲਈ ਪੱਤਰ ਲਿਖੋ । Punjabi Letter “Mitra nu Garmiya diya chutiya ikathe batit karn layi patra”, “ਮਿੱਤਰ ਨੂੰ ਗਰਮੀ ਦੀਆਂ ਛੁੱਟੀਆਂ ਇੱਕਠੇ ਬਤੀਤ ਕਰਨ ਲਈ ਸੱਦਾ-ਪੱਤਰ “, Punjabi Letter for Class 10, Class 12, PSEB Classes.

ਹੇਠਾਂ ਅਸੀਂ ਆਪਣੇ ਮਿੱਤਰ / ਸਹੇਲੀ ਨੂੰ ਗਰਮੀਆਂ ਦੀਆਂ ਛੁੱਟੀਆਂ ਆਪਣੇ ਕੋਲ ਆ ਕੇ ਬਿਤਾਉਣ ਲਈ ਪੱਤਰ ਲਿਖੋ .Punjabi Letter “Mitra nu Garmiya diya chutiya ikathe batit karn layi patra”, “ਮਿੱਤਰ ਨੂੰ ਗਰਮੀ ਦੀਆਂ ਛੁੱਟੀਆਂ ਇੱਕਠੇ ਬਤੀਤ ਕਰਨ ਲਈ ਸੱਦਾ-ਪੱਤਰ “, Punjabi Letter for Class 10, Class 12, PSEB Classes ਦਾ ਨਮੂਨਾ ਦਿੱਤਾ ਹੋਇਆ ਹੈ ਤੁਸੀ ਆਪਣੀ ਜਰੂਰਤ ਅਨੁਸਾਰ ਬਦਲਾਵ ਕਰ ਸਕਦੇ ਹੋ।  

ਪ੍ਰੀਖਿਆ ਭਵਨ
ਸ਼ਹਿਰ
20 ਜੂਨ , 20…

ਪਿਆਰੇ ਸੋਹਨ,

ਜਿਸ ਤਰ੍ਹਾਂ ਕਿ ਤੈਨੂੰ ਪਤਾ ਹੀ ਹੈ ਕਿ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਦਸ ਜੂਨ ਤੋਂ ਹੋ ਰਹੀਆਂ ਹਨ । ਮੈਂ ਇਹ ਚਾਹੁੰਦਾ ਹਾਂ ਕਿ ਤੂੰ ਇਹ ਛੁੱਟੀਆਂ ਸਾਡੇ ਕੋਲ ਆ ਕੇ ਬਿਤਾਵੇਂ । ਸਾਡਾ ਪਿੰਡ ਇੱਕ ਆਦਰਸ਼ ਪਿੰਡ ਹੈ । ਇੱਥੋਂ ਦਾ ਵਾਤਾਵਰਣ ਬੜਾ ਵਧੀਆ ਅਤੇ ਸਿਹਤ ਲਈ ਲਾਹੇਵੰਦ ਹੈ । ਇਥੋਂ ਦੀ ਆਬੋ-ਹਵਾ ਬੜੀ ਸਾਫ਼-ਸੁਥਰੀ ਹੈ । ਸਭ ਤੋਂ ਵੱਡੀ ਗੱਲ ਇਹ ਸ਼ਹਿਰੀ ਰੌਲੇ-ਰੱਪੇ ਤੋਂ ਬਹੁਤ ਦੂਰ ਹੈ । ਸਾਡਾ ਘਰ ਪਿੰਡ ਤੋਂ ਬਾਹਰਵਾਰ ਸਥਿਤ ਹੈ । ਇਹ ਕਾਫ਼ੀ ਖੁੱਲ੍ਹਾ-ਡੁੱਲਾ ਮਕਾਨ ਹੈ । ਇਸ ਦੀ ਡਿਉੜੀ ਵਿੱਚ ਠੰਢੀ-ਠੰਢੀ ਹਵਾ ਆਉਂਦੀ ਹੈ । ਅਸੀਂ ਸਵੇਰ-ਸ਼ਾਮ ਸੈਰ ਕਰਿਆ ਕਰਾਂਗੇ । ਸ਼ਾਮ ਨੂੰ ਗਰਾਊਂਡ ਵਿੱਚ ਜਾ ਕੇ ਖੇਡਿਆ ਕਰਾਂਗੇ । ਮੈਨੂੰ ਪੂਰੀ ਉਮੀਦ ਹੈ ਕਿ ਤੂੰ ਮੇਰੇ ਕੋਲ ਛੁੱਟੀਆਂ ਕੱਟਣ ਜ਼ਰੂਰ ਆਵੇਗਾ । ਮੇਰੇ ਮੰਮੀ ਡੈਡੀ ਨੂੰ ਵੀ ਤੇਰੇ ਇੱਥੇ ਆਉਣ ਦਾ ਕਾਫ਼ੀ ਚਾਅ ਹੈ ।

ਅੱਛਾ ਆਉਣ ਲੱਗੇ ਆਪਣੀਆਂ ਕਿਤਾਬਾਂ-ਕਾਪੀਆਂ ਲਿਆਉਣਾ ਨਾ ਭੁੱਲਣਾ । ਅਸੀਂ ਸਵੇਰੇ-ਸਵੇਰੇ ਨਹਾ-ਧੋ ਕੇ ਸਕੂਲ ਦਾ ਕੰਮ ਵੀ ਇਕੱਠੇ ਕਰਿਆ ਕਰਾਂਗੇ ।

ਤੇਰੇ ਆਉਣ ਦੀ ਉਡੀਕ ਵਿੱਚ ,
ਕਰਮਜੀਤ ਸਿੰਘ 

ਜਲਦ ਹੀ ਅਸੀਂ ਵੈਬਸਾਈਟ ਤੇ Apne mitra ya saheli nu patra to daso ki tussi apni garmiyon diya chhutiya kis trah bateet karoge. letter writing in Punjabi ਪੋਸਟ ਕਰਾਂਗੇ। 

Read More: 

Sharing Is Caring:

Leave a comment