ਪੰਜਾਬੀ ਲੇਖ ਚਿੜੀਆ ਘਰ ਦੀ ਸੈਰ। Essay on A visit to a zoo in punjabi

ਪੰਜਾਬੀ ਲੇਖ ਚਿੜੀਆ ਘਰ ਦੀ ਸੈਰ। Essay on A visit to a zoo in Punjabi

ਪੰਜਾਬੀ ਸਟੋਰੀ ਵਿਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿਚ ਤੁਸੀਂ Punjabi Essay on a visit to a zoo,ਚਿੜੀਆ ਘਰ ਦੀ ਸੈਰ ‘ਤੇ ਪੰਜਾਬੀ ਲੇਖ ,Punjabi Essay, Paragraph, Speech for Class 7, 8, 9, 10 and 12 Students ਪੜੋਂਗੇ. 

ਲੇਖ-ਚਿੜੀਆ ਘਰ ਦੀ ਸੈਰ। Essay-A visit to a zoo in punjabi 

ਚਿੜੀਆ ਘਰ ਵਿਚ ਵੱਖਰੇ -ਵੱਖਰੇ ਜਾਨਵਰਾਂ ਅਤੇ ਪੰਛੀਆਂ ਨੂੰ ਰੱਖਿਆ ਜਾਂਦਾ ਹੈ। ਇਹ ਜਗ੍ਹਾ ਬੱਚਿਆਂ ਨੂੰ ਜਾਣਕਾਰੀ ਪ੍ਰਦਾਨ ਕਰਦੀ  ਹੈ। ਬੱਚਿਆਂ ਨੂੰ ਚਿੜੀਆ ਘਰ ਦੀ ਸੈਰ ਬਹੁਤ ਜਾਣਕਾਰੀ ਦਿੰਦੀ ਹੈ। ਸਾਨੂ ਜਾਨਵਰਾਂ ਅਤੇ ਚਿੜੀਆਵਾਂ ਦੇ ਰਹਿਣ- ਸਹਿਣ ਅਤੇ ਵਾਤਾਵਰਣ ਬਾਰੇ ਵੀ ਪਤਾ ਚਲਦਾ ਹੈ। ਅਸੀਂ ਉਹਨਾਂ ਦੀਆਂ ਹਰਕਤਾਂ ਬਾਰੇ ਵੀ ਜਾਨ ਸਕਦੇ ਹਨ।

ਇਕ ਦਿਨ ਮੈਂ ਵੀ ਨਵੀਂ ਦਿੱਲੀ ਦੇ ਇਕ ਚਿੜੀਆ ਘਰ ਵਿੱਚ ਗਈ। ਉਹ ਇਕ ਬਹੁਤ ਵੱਡਾ ਚਿੜੀਆ ਘਰ ਸੀ। ਮੈਂ ਆਪਣੀ ਸਹੇਲੀਆਂ  ਨਾਲ ਉੱਥੇ ਗਈ ਸੀ।ਅਸੀਂ ਟਿੱਕਟਾਂ ਖਰੀਦ ਕੇ ਅੰਦਰ ਚਲੇ ਗਏ। ਅਸੀਂ ਬਹੁਤ ਤਰਾਂ ਦੀਆਂ ਚੀਜ਼ਾਂ ਵੇਖੀਆਂ। ਬਹੁਤ ਤਰਾਂ ਦੇ ਜਾਨਵਰ ਪਿੰਜਰਿਆਂ ਵਿੱਚ ਬੰਦ ਸਨ। ਅਸੀਂ ਉਥੇ ਬੱਤਖਾਂ,ਹੀਰਨ ,ਦਰਿਆਇ ਘੋੜੇ ਅਤੇ ਜਿਰਾਫ਼ ਵੀ ਦੇਖੇ। ਇਹ ਜਾਨਵਰ ਉਦਾਸ ਅਤੇ ਅਸਹਾਈ ਵੀ ਨਜ਼ਰ ਆ ਰਹੇ ਸਨ ।

ਚਿੜੀਆ ਘਰ ਦੇ ਵਿਚੋਂ -ਵਿਚ ਇਕ ਬਹੁਤ ਵੱਡਾ ਤਾਲਾਬ ਸੀ। ਉੱਥੇ ਅਸੀਂ ਇਕ ਬਹੁਤ ਵੱਡਾ ਹਿਪੋ  ਵੀ ਦੇਖਿਆ। ਫਿਰ ਭੇੜੀਏ ,ਭਾਲੂ ਅਤੇ ਸ਼ੇਰਾਂ ਨੇ ਵੀ ਸਾਡਾ ਧਿਆਨ ਖਿੱਚ ਲਿਆ।ਉਹ ਪੱਥਰ ਦੇ ਪਿੰਜਰੇ ਵਿਚ ਰਾਖੇ ਹੋਏ ਸਨ। ਸਾਰੇ ਸ਼ੇਰ ਪਾਣੀ ਦੇ ਡੂੰਗੇ ਤਾਲਾਬਾਂ ਦੇ ਪਿੱਛੇ ਬੈਠੇ ਹੋਏ ਸੀ।ਫਿਰ ਅਸੀਂ ਕੁਝ ਮਸਤਿਖੋਰ ਬਾਂਦਰਾਂ ਨੂੰ ਦੇਖਣ ਲੱਗੇ। ਉਹਨਾਂ ਨੇ ਆਪਣੀ ਹਰਕਤਾਂ ਨਾਲ ਸਾਡਾ ਮਨੋਰੰਜਨ ਕਿੱਤਾ। ਚਿੜੀਆ ਘਰ ਵਿਚ ਇਕ ਸਫੈਦ ਹਾਥੀ ਵੀ ਸੀ। ਉਹ ਸਬ ਤੋਂ ਸੋਹਣਾ ਜਾਨਵਰ ਸੀ। ਚਿੜੀਆਂ ਘਰ ਦੇ ਅੰਦਰ ਇਕ ਕੰਟੀਨ ਵੀ ਸੀ। ਇਹਨੇ ਜੀਵ ਵੇਖਣ ਤੋਂ ਬਾਅਦ ਅਸੀਂ ਥੱਕ ਕੇ ਕੰਟੀਨ ਵਿੱਚ ਬਹਿ ਕੇ ਅਤੇ ਚਾਹ ਬਿਸਕੁਟ ਖਾਦੇ।

ਸਾਰਾ ਚਿੜੀਆ ਘਰ ਬਹੁਤ ਚੰਗੀ ਤਰ੍ਹਾਂ ਨਾਲ ਸੰਭਾਲਾ ਹੋਇਆ ਸੀ। ਸਾਰੇ ਜਾਨਵਰਾਂ ਤੇ ਪਕਸ਼ੀਆਂ ਨੂੰ ਚੰਗਾ ਆਹਾਰ ਦਿੱਤਾ ਜਾ ਰਿਹਾ ਸੀ। ਕਈ ਜਾਨਵਰ ਤੇ ਪੰਛੀ ਪਿੰਜਰੇ ਵਿਚ ਰਹਿਣ ਨਾਲ ਉਦਾਸ ਲੱਗ ਰਹੇ ਸੀ। ਉਹ ਸਾਰੇ ਆਜ਼ਾਦ ਹੋਣਾ ਚਾਹ ਰਹੇ ਸੀ ਪਾਰ ਓਹਨਾ ਨੂੰ ਆਪਣਾ ਸਾਰਾ ਜੀਵਨ ਇਸੇ ਤਰ੍ਹਾਂ ਬਤੀਤ ਕਰਨਾ ਪੈਣਾ ਸੀ। ਅਸੀਂ ਓਹਨਾ ਦੇ ਉਦਾਸ ਚੇਹਰੇ ਨੂੰ ਦੇਖ ਕੇ ਬਹੁਤ ਦੁਖੀ ਹੋਏ।

ਪੰਜਾਬੀ ਦੇ ਹੋਰ ਲੇਖ ਵੀ ਪੜ੍ਹੋ 

 

Sharing Is Caring:

3 thoughts on “ਪੰਜਾਬੀ ਲੇਖ ਚਿੜੀਆ ਘਰ ਦੀ ਸੈਰ। Essay on A visit to a zoo in punjabi”

Leave a comment