ਪੰਜਾਬੀ ਲੇਖ ਜਾਂ ਨਿਬੰਧ ਕੀ ਹੁੰਦੇ ਹਨ ? What is Essay Writing in Punjabi ?
What is essay called in Punjabi? ਲੇਖ ਕੀ ਹੁੰਦੇ ਹਨ? ਅਕਸਰ ਪੁੱਛਿਆ ਜਾਂ ਵਾਲਾ ਪੰਜਾਬੀ ਵਿਆਕਰਣ ਦਾ ਬਹੁਤ ਹੀ ਮਹੱਤਵਪੂਰਨ ਸਵਾਲ ਹੈ। ਇਸੇ ਲਈ ਅਸੀਂ ਅੱਜ ਲੇਖ ਕਿ ਹੁੰਦਾ ਹੈ, ਲੇਖ ਦੀਆਂ ਕਿਸਮ ਅਤੇ ਲੇਖ ਸੰਬੰਧੀ ਜ਼ਰੂਰੀ ਗੱਲਾਂ ਅਤੇ ਨੁਕਤੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਆਓ ਪੜ੍ਹੀਏ Essay Writing in Punjabi –ਪੰਜਾਬੀ ਵਿੱਚ ਲੇਖ ਲਿਖਣਾ – Punjabi Essay writing Introduction, Definition, Topics, Tips, and Example.
ਲੇਖ ਕਿਸ ਨੂੰ ਆਖਦੇ ਹਨ ? Lekh ki hunda hai in punjabi ?
ਪੰਜਾਬੀ ਲੇਖ | Essay writing in Punjabi Language: ਲੇਖ ਲਿਖਣਾ (Essay Writing) ਇੱਕ ਪ੍ਰਕਾਰ ਦੀ ਕਲਾ ਹੈ। ਪੰਜਾਬੀ ਸਾਹਿਤ ਦੇ ਹੋਰਨਾਂ ਰੂਪਾਂ ਜਿਵੇਂ ਕਵਿਤਾ, ਨਾਟਕ, ਕਹਾਣੀ ਅਤੇ ਇਕਾਂਗੀ ਵਾਂਗ ਲੇਖ ਰਚਨਾ ਵੀ ਪੰਜਾਬੀ ਸਾਹਿਤ ਦਾ ਮਹੱਤਵਪੂਰਨ ਅੰਗ ਅਤੇ ਰੂਪ ਹੈ। ਲੇਖ ਰਚਨਾ (Essay Writing) ਦੀ ਕਲਾ ਲਗਾਤਾਰ ਅਭਿਆਸ ਨਾਲ ਹੀ ਆਉਂਦੀ ਹੈ। ਲੇਖ ਰਚਨਾ (Essay Writing) ਬਾਕੀ ਵਿਸ਼ਿਆਂ ਨਾਲੋਂ ਥੋੜਾ ਔਖਾ ਵਿਸ਼ੇ ਮੰਨਿਆ ਜਾਂਦਾ ਹੈ ਪਰ ਇਹ ਹੈ ਦਿਲਚਸਪ ਵਿਸ਼ੇ। ਲੇਖ ਰਚਨਾ ਵਿੱਚ ਵਿਦਿਆਰਥੀ ਆਪਣੀ ਲੇਖਣੀ ਨੂੰ ਨਿਖਾਰ ਸਕਦੇ ਹਨ। ਲੇਖ ਲਿਖਣ ਤੋਂ ਪਹਿਲਾਂ ਲੇਖ ਦੇ ਵਿਸ਼ੇ ਬਾਰੇ ਸਮਝ ਲੈਣਾ ਜ਼ਰੂਰੀ ਹੁੰਦਾ ਹੈ।
ਵਿਦਿਆਰਥੀ ਇਸ ਵਿਸ਼ੇ ਤੋਂ ਪਿੱਛਾ ਛਡਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਲੇਖ ਰਚਨਾ (Essay Writing) ਵਿੱਚ ਵਿਦਿਆਰਥੀਆਂ ਦਾ ਮੰਨ ਲੱਗੇ ਇਸ ਕਰਕੇ ਇਸ ਵਿਸ਼ੇ ਨੂੰ ਛੋਟੀਆਂ ਜਮਾਤਾਂ ਤੋਂ ਹੀ ਪੜ੍ਹਾਇਆ ਜਾਂਦਾ ਹੈ। ਲੇਖ ਰਚਨਾ (Essay Writing) ਦਾ ਵਿਸ਼ੇ ਬਹੁਤ ਹੀ ਮਹੱਤਵਪੂਰਨ ਹੋਣ ਕਰਕੇ ਪ੍ਰੀਖਿਆ ਵਿੱਚ ਇਸ ਦੇ ਅੰਕ ਵੀ ਸਭ ਤੋਂ ਵੱਧ ਰੱਖੇ ਜਾਂਦੇ ਹਨ। ਲੇਖ ਰਚਨਾ (Essay Writing) ਦੇ ਵਿਸ਼ਿਆਂ ਦਾ ਘੇਰਾ ਬਹੁਤ ਵੱਡਾ ਹੋਣ ਕਰਕੇ ਲੇਖ ਲਗਭਗ ਹਰ ਵਿਸ਼ੇ ਉੱਪਰ ਲਿਖਿਆ ਜਾ ਸਕਦਾ ਹੈ।
ਪੰਜਾਬੀ ਵਿਆਕਰਣ ਵਿੱਚ ਪੰਜਾਬੀ ਲੇਖ/ਨਿਬੰਧ ਰਚਨਾ Punjabi Essay writing on Current Issues, Latest Topics, Social Issues, “ਪੰਜਾਬੀ ਲੇਖ ਰਚਨਾ , ਨਿਬੰਧ ਸਮਾਜਿਕ, ਰਾਜਨੀਤਿਕ ਤੇ ਆਰਥਿਕ ਵਿਸ਼ੇ ਵਿੱਚ” for Class 5, 6, 7, 8, 9, 10, 12 Students ਲਈ
Punjabi Essay Writing Definition, Tips, Examples, ਲੇਖ ਲਿਖਣ ਦੀ ਪਰਿਭਾਸ਼ਾ, ਲੇਖ ਲਿਖਣ ਦੀਆਂ ਉਦਾਹਰਣਾਂ, ਲੇਖ ਲਿਖਣ ਦੀਆਂ ਕਿਸਮਾਂ
ਲੇਖ ਦੀਆਂ ਕਿਸਮਾਂ | Lekh Diyan Kisma
ਲੇਖ ਦੀਆਂ ਕਿਸਮਾਂ ਹਰ ਵਿਸ਼ੇ ਤੇ ਲਿਖਿਆ ਜਾ ਸਕਦਾ ਹੈ। ਲੇਖ ਦੇ ਪ੍ਰਕਾਰ ਜਾਂ ਲੇਖ ਦੀਆਂ ਕਿਸਮਾਂ ਨੂੰ ਵਿਸ਼ਿਆਂ ਦੇ ਆਧਾਰ ਤੇ ਚਾਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ । ਲੇਖ ਦੀਆਂ ਕਿਸਮਾਂ ਦੇ ਨਾਮ ਹੇਠ ਲਿਖੇ ਹਨ:
- ਬਿਰਤਾਂਤਕ ਲੇਖ (Birtantak Lekh) : ਪੰਜਾਬੀ ਲੇਖ ਦੀ ਇਸ ਕਿਸਮ ਵਿੱਚ ਜੀਵਨੀਆਂ, ਯਾਤਰਾਵਾਂ, ਇਤਿਹਾਸ, ਘਟਨਾਵਾਂ ਨਾਲ ਸੰਬੰਧਤ ਵਿਸ਼ੇ ਜਾਂ ਸਕੂਲ ਅਤੇ ਕਾਲਜ ਪੱਧਰ ਤੇ ਕੀਤੀ ਜਾਂਦੀਆਂ ਯਾਤਰਾਵਾਂ ਦੇ ਵਿਸ਼ੇ ਸ਼ਾਮਿਲ ਕੀਤੇ ਜਾਂਦੇ ਹਨ। ਜਿਵੇਂ ਕਰਤਾਰ ਸਿੰਘ ਸਰਾਭਾ, ਚਿੜੀਆਘਰ ਦੀ ਸੈਰ ਆਦਿ
- ਵਿਚਾਰਾਤਮਕ ਲੇਖ (Vicharatmak Lekh): ਇਸ ਕਿਸਮ ਦਾ ਪੰਜਾਬੀ ਲੇਖ ਦੀਆਂ ਬਾਕੀ ਕਿਸਮਾਂ ਤੋਂ ਜ਼ਿਆਦਾ ਪ੍ਰਭਾਵ ਹੈ। ਵਿਚਾਰਾਤਮਕ ਲੇਖ ਵਿੱਚ ਵਿਚਾਰਾਂ, ਦਲੀਲਾਂ ਦਾ ਅਧਾਰ, ਕਿਸੇ ਵੀ ਵਿਸ਼ੇ ਤੇ ਤੱਥਾਂ ਦੇ ਆਧਾਰ ਉੱਤੇ ਆਪਣੇ ਨਿਜੀ ਵਿਚਾਰ ਲਿਖਣਾ ਸ਼ਾਮਿਲ ਹੁੰਦਾ ਹੈ। ਵੱਡੀਆਂ ਕਲਾਸਾਂ ਵਿੱਚ ਇਨ੍ਹਾਂ ਦਾ ਉਪਯੋਗ ਹੁੰਦਾ ਹੈ। ਅਖਬਾਰਾਂ ਵਿੱਚ ਐਡੀਟੋਰੀਅਲ ਪੇਜ ਇਸਦਾ ਉਦਾਹਰਣ ਹੈ। ਜਿਵੇਂ : ਪ੍ਰਦੂਸ਼ਣ ਦੀ ਸੱਮਸਿਆ, ਨੌਜਵਾਨਾਂ ਦੀ ਖੇਡਾਂ ਤੋਂ ਦੂਰੀ ਅਤੇ ਦਹੇਜ ਪ੍ਰਥਾ ਆਦਿ
- ਵਰਣਾਤਮਕ ਲੇਖ (Varnatmak Lekh) : ਜਿਵੇਂ ਨਾਮ ਤੋਂ ਹੀ ਪਤਾ ਲਗ ਰਿਹਾ ਕਿ ਕਿਸੇ ਚੀਜ਼ ਦਾ ਵਰਨਣ। ਵਰਣਾਤਮਕ ਲੇਖਾਂ ਵਿੱਚ ਕਿਸੇ ਵੀ ਅੱਖੀਂ ਡਿੱਠੀ ਚੀਜ਼, ਦ੍ਰਿਸ਼, ਮੇਲਾ,ਪ੍ਰਤੱਖ ਘਟਨਾ ਦੇ ਵਰਨਣ ਨਾਲ ਸੰਬੰਧਤ ਆਦਿ ਦੇ ਵਿਸ਼ੇ ਹੁੰਦੇ ਹਨ। ਛੋਟੀਆਂ ਕਲਾਸਾਂ ਲਈ : ਜਿਨ੍ਹਾਂ ਲੇਖਾਂ ਵਿੱਚ ਅੱਖੀਂ ਦੇਖੇ ਮੇਲੇ, ਘਟਨਾ ਜਾਂ ਮੈਚ ਆਦਿ ਦਾ ਦ੍ਰਿਸ਼ ਪੇਸ਼ ਕਰਨਾ ਹੋਵੇ ਵਰਣਾਤਮਕ ਲੇਖ ਅਖਵਾਉਂਦੇ ਹਨ।
- ਮਨੋਕਲਪਿਤ (Manokalpit Lekh) ਜਾਂ ਕਾਲਪਨਿਕ ਲੇਖ (Kalpanik Lekh): ਇਨ੍ਹਾਂ ਨੂੰ ਭਾਵਨਾਤਮਕ ਲੇਖ ਵੀ ਕਿਹਾ ਜਾਂਦਾ ਹੈ। ਜਿਹੜੇ ਲੇਖਾਂ ਵਿੱਚ ਲੇਖਕ ਦੇ ਮਨ ਦੀ ਕਲਪਨਾ ਪ੍ਰਮੁੱਖ ਹੁੰਦੀ ਹੈ ਜਾਂ ਜਿਹੜੇ ਲੇਖ ਮਨ ਦੀ ਕਲਪਨਾ ਤੇ ਅਧਾਰਿਤ ਹੋਣ ਕਾਲਪਨਿਕ ਲੇਖ ਕਹਾਉਂਦੇ ਹਨ। ਭਾਵਨਾਤਮਕ ਲੇਖ (Bhavnatmak Lekh) ਦਾ ਆਧਾਰ ਜਜ਼ਬੇ ਭਾਵਨਾ ਦਾ ਹੁੰਦਾ ਹੈ। ਜਿਵੇਂ : ਜੇ ਮੈਂ ਮੁੱਖਮੰਤਰੀ ਹੋਵਾਂ, ਜੇ ਮੈਂ ਵਿਗਿਆਨਕ ਹੋਵਾਂ ਆਦਿ।
ਇਸ ਤੋਂ ਇਲਾਵਾ ਲੇਖ ਰਚਨਾ ਦੀਆਂ ਕਿਸਮਾਂ :
- ਸਮਾਜਿਕ ਸਮੱਸਿਆਵਾਂ ਤੇ ਅਧਾਰਿਤ ਲੇਖ (Samajik Lekh)
- ਯਾਤਰਾਵਾਂ ਨਾਲ ਸੰਬੰਧਤ ਲੇਖ (Yatra lekh)
- ਵਿਚਾਰਾਂ ਤੇ ਅਧਾਰਿਤ ਲੇਖ (Vichar Lekh)
- ਵਿਗਿਆਨ ਨਾਲ ਸੰਬੰਧਤ ਲੇਖ (Vigyan Lekh)
- ਵਿਦਿਆਰਥੀਆਂ ਨਾਲ ਸੰਬੰਧਤ ਲੇਖ (Vidiarthi Lekh)
- ਜੀਵਨੀਆਂ ਤੇ ਅਧਾਰਿਤ ਲੇਖ (Jiwani Lekh)
ਲੇਖ ਨੂੰ ਨਿਬੰਧ ਵੀ ਆਖਦੇ ਹਾਂ। ਲੇਖ ਰਚਨਾ (Essay writing) ਆਪਣੇ ਵਿਚਾਰਾਂ ਨੂੰ ਤਰਤੀਬ ਬੱਧ ਤੇ ਪ੍ਰਭਾਵਸ਼ਾਲੀ ਢੰਗ ਨਾਲ ਛੋਟੇ ਛੋਟੇ ਵਾਕਾਂ ਵਿਚ ਬੰਨ੍ਹ ਕੇ ਪ੍ਰਗਟ ਕਰਨਾ ਹੀ ਨਿਬੰਧ ਰਚਨਾ ਹੈ। ਪੰਜਾਬੀ ਲੇਖ (Essay writing) ਰਚਨਾ ਵੇਲੇ ਹੇਠ ਲਿਖੀਆਂ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਨਾਲ ਲੇਖ ਦੀ ਰਚਨਾ ਅਤੇ ਪੇਸ਼ਕਾਰੀ ਬਹੁਤ ਹੀ ਚੰਗੇ ਢੰਗ ਨਾਲ ਹੋ ਸਕਦੀ ਹੈ। ਇਕ ਚੰਗੇ ਲੇਖ ਦੀ ਰਚਨਾ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ :
- ਲੇਖ ਰਚਨਾ ਵੇਲੇ ਵਿਸ਼ੇ ਦੀ ਮਹੱਤਤਾ ਅਤੇ ਵਿਸ਼ੇ ਦੀ ਗੰਭੀਰਤਾ ਬਾਰੇ ਲੇਖ ਦੇ ਸ਼ੁਰੂ ਵਿੱਚ ਹੀ ਸਪਸ਼ਟ ਕਰ ਦੇਣਾ ਚਾਹੀਦਾ ਹੈ।
- ਲੇਖ ਰਚਨਾ ਦੇ ਸ਼ੁਰੂਆਤ ਵਿੱਚ ਸਿਰਲੇਖ ਨੂੰ ਸਮਝਾਉਣਾ ਵੀ ਜ਼ਰੂਰੀ ਹੈ।
- ਲੇਖ ਦੀ ਭਾਸ਼ਾ ਸਪੱਸ਼ਟ, ਪ੍ਰਭਾਵਸ਼ਾਲੀ ਅਤੇ ਸਰਲ ਹੋਣੀ ਚਾਹੀਦੀ ਹੈ।
- ਜੇਕਰ ਲੋੜ ਪਵੇ ਤਾਂ ਲੇਖ ਰਚਨਾ ਵਿੱਚ ਅਖਾਣ, ਮੁਹਾਵਰੇ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਨਾਲ ਲੇਖ ਲਿਖਣ ਸਮੇਂ ਸੰਤਾ, ਗੁਰੂਆਂ ਵਲੋਂ ਕਹੀਆਂ ਗੱਲਾਂ, ਸ਼ਲੋਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
- ਲੇਖ ਵਿੱਚ ਆਮ ਜਾਣਕਾਰੀ ਜ਼ਰੂਰ ਸ਼ਾਮਿਲ ਹੋਵੇ। ਆਮ ਜਾਣਕਾਰੀ ਅਖਬਾਰਾਂ, ਕਿਤਾਬਾਂ ਜਾਂ ਸਪੀਚਾਂ ਵਿੱਚੋਂ ਮਿਲ ਜਾਂਦੀ ਹੈ।
- ਲੇਖ ਦੀ ਲੜੀਬੱਧਤਾ ਨੂੰ ਧਿਆਨ ਵਿੱਚ ਜ਼ਰੂਰੁ ਰੱਖੋ। ਲੇਖ ਵਿੱਚ ਵਿਚਾਰ, ਸਮੇਂ ਜਾਂ ਤੱਥਾਂ ਨੂੰ ਉਪਰ ਥੱਲੇ ਨਾ ਲਿਖਿਆ ਜਾਵੇ।
- ਅਗਰ ਲੇਖ ਵਿਦਿਆਰਥੀ ਲਿਖ ਰਿਹਾ ਹੈਂ ਤਾਂ ਇਸ ਦੀ ਸ਼ੁਰੂਆਤ ਪ੍ਰਭਾਵਸ਼ਾਲੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਤਾਂ ਜੋ ਪ੍ਰੀਖਿਅਕ ਨੂੰ ਪਹਿਲੀ ਨਜ਼ਰ ਵਿੱਚ ਹੀ ਮਨਮੋਹਕ ਲੱਗੇ।
- ਲੇਖ ਦਾ ਆਰੰਭ ਦੇ ਨਾਲ ਨਾਲ ਮੱਧ ਅਤੇ ਅੰਤ ਵਿੱਚ ਅਲੱਗ ਅਲੱਗ ਪੈਰਾ ਲਿਖਿਆ ਹੋਣਾ ਚਾਹੀਦਾ ਹੈ। ਹੈਡਿੰਗ ਨਾਲ ਵੀ ਪ੍ਰਭਾਵ ਅੱਛਾ ਪੈਂਦਾ ਹੈ।
- ਲੇਖ ਲਿਖਦੇ ਸਮੇਂ ਵਿਆਕਰਣ ਦਾ ਖਾਸ ਧਿਆਨ ਰੱਖਿਆ ਜਾਵੇ ,ਲੋੜ ਅਨੁਸਾਰ ਅਤੇ ਸਾਵਧਾਨੀ ਨਾਲ ਵਿਸਰਾਮ ਚਿੰਨ੍ਹ ਦੀ ਵਰਤੋਂ ਕਰਨੀ ਚਾਹੀਦੀ ਹੈ।
- ਲੇਖ ਰਚਨਾ ਕਰਦੇ ਸਮੇਂ ਸ਼ਬਦ ਜੋੜ ਦੀਆਂ ਸ਼ੁਧੀਆਂ ਅਤੇ ਅਰਥਾਂ ਦਾ ਵੀ ਉਚੇਚਾ ਖਿਆਲ ਰੱਖਿਆ ਜਾਵੇ।
Essay Writing in Punjabi –ਪੰਜਾਬੀ ਵਿੱਚ ਲੇਖ ਲਿਖਣਾ – Punjabi Essay writing Introduction, Definition, Topics, Tips, and Example
ਪੰਜਾਬੀ ਲੇਖ ਦੀ ਸੂੱਚੀ- Punjabi Essay List
- ਸ਼੍ਰੀ ਗੁਰੂ ਤੇਗ ਬਹਾਦਰ ਜੀ | ਲੇਖ/ਜੀਵਨੀ | Essay on Guru Teg Bahadur ji
- Punjabi Essay on Guru Tegh Bahadur Ji | ਗੁਰੂ ਤੇਗ ਬਹਾਦਰ ਜੀ ਲੇਖ
- ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਲੇਖ | Essay on Guru Gobind Singh Ji in Punjabi
- Bhagat Singh Essay in Punjabi: ਇਨਕਲਾਬੀ ਭਗਤ ਸਿੰਘ ਬਾਰੇ ਲੇਖ
- Punjabi Essay : ਪੰਜਾਬੀ ਵਿੱਚ ਪ੍ਰਦੂਸ਼ਣ ‘ਤੇ 10 ਲਾਈਨਾਂ | 10 Lines on Pollution in Punjabi
- ਮੇਰਾ ਮਿੱਤਰ ਪੰਜਾਬੀ ਲੇਖ | My Friend Essay in Punjabi
- ਪੰਜਾਬੀ ਲੇਖ ਸਕੂਲ ਦਾ ਪਹਿਲਾ ਦਿਨ। Essay on My First day of School in Punjabi
- ਪੰਜਾਬੀ ਵਿਚ ਵੱਧਦੀ ਮਹਿੰਗਾਈ ਉੱਤੇ ਲੇਖ। Essay on ‘Vadhadi Mahingai’ in Punjabi
- ਪਾਣੀ ਦੇ ਸੰਕਟ ‘ਤੇ ਲੇਖ | Essay on Water Crisis in Punjabi
- ਮੇਰਾ ਸਕੂਲ (ਪੰਜਾਬੀ ਵਿੱਚ) ਲੇਖ | Essay on My School in Punjabi
- Punjabi Essay on School Da Salana Samagam | ਸਕੂਲ ਦਾ ਸਾਲਾਨਾ ਸਮਾਗਮ
- ਕੁੱਤੇ ਤੇ ਲੇਖ – Essay on Dog in the Punjabi Language
- ਸਮੇਂ ਦੀ ਕਦਰ: Essay on Samay Di Kadar in Punjabi
- Essay on Samay Di Kadar in Punjabi- ਸਮੇਂ ਦੀ ਕਦਰ ਤੇ ਪੰਜਾਬੀ ਵਿੱਚ ਲੇਖ
- Essay on Shri Guru Nanak Dev ji in punjabi, ਲੇਖ/ਨਿਬੰਧ ਸ੍ਰੀ ਗੁਰੂ ਨਾਨਕ ਦੇਵ ਜੀ
- Punjabi Essay on Kasrat da Labh | ਪੰਜਾਬੀ ਲੇਖ ਕਸਰਤ ਦੇ ਲਾਭ
- ਪੰਜਾਬੀ ਲੇਖ ਪੰਜਾਬ ਦੀਆਂ ਖੇਡਾਂ। Punjabi essay ‘Punjab diya kheda'(games of punjab)
- ਕੋਰੋਨਾ ਵਾਇਰਸ ਤੇ ਲੇਖ : ਇਕ ਮਹਾਮਾਰੀ | Coronavirus Essay in Punjabi
- ਪੰਜਾਬੀ ਲੇਖ ਇਕ ਭਾਰਤੀ ਕਿਸਾਨ। Essay on An Indian farmer in Punjabi
- ਪੰਜਾਬੀ ਲੇਖ ਚਿੜੀਆ ਘਰ ਦੀ ਸੈਰ। Essay on A visit to a zoo in punjabi
- ਹੋਲੀ ਦਾ ਤਿਓਹਾਰ ਲੇਖ।Essay on Holi in Punjabi
- ਪੰਜਾਬੀ ਵਿੱਚ ਵਿਸਾਖੀ ਬਾਰੇ ਲੇਖ। Essay on Baisakhi in Punjabi(paragraph/short/long)
- Punjabi Essay on Our National Flag | ਸਾਡਾ ਰਾਸ਼ਟਰੀ ਝੰਡਾ ਲੇਖ
- ਗਣਤੰਤਰ ਦਿਵਸ ਤੇ ਲੇਖ ਪੰਜਾਬੀ ਵਿੱਚ– Essay on Republic Day in Punjabi
- ਇੰਟਰਨੈਟ ਦੇ ਲਾਭ ਅਤੇ ਹਾਨੀ ਇੰਟਰਨੈਟ ਦੇ ਲਾਭ | Essay on Advantages and Disadvantages of Internet in Punjabi
- ਰਬਿੰਦਰਨਾਥ ਟੈਗੋਰ ‘ਤੇ ਪੰਜਾਬੀ ਵਿੱਚ ਲੇਖ । Essay on Rabindranath Tagore in punjabi
- ਪੰਜਾਬੀ ਲੇਖ: ਮਹਾਤਮਾ ਗਾਂਧੀ ਬਾਰੇ ਲੇਖ | Essay on Mahatma Gandhi in Punjabi for Student
- ਪੰਜਾਬੀ ਦੇ ਲੇਖ : ਪ੍ਰਦੂਸ਼ਣ ‘ਤੇ ਲੇਖ | Essay on Pollution in Punjabi
- Punjabi Essay : ਚਰਿੱਤਰ ਦਾ ਨਿਰਮਾਣ ਕਰਦੀ ਹੈ ਇਮਾਨਦਾਰੀ | Essay on Honesty in Punjabi Language